ਰਾਜਪਾਲਾਂ ਦੀ ਕਾਨਫ਼ਰੰਸ 'ਚ ਮੋਦੀ ਬੋਲੇ, 'ਰਾਸ਼ਟਰੀ ਸਿਖਿਆ ਨੀਤੀ ਨੌਜਵਾਨਾਂ ਦੇ ਕਾਰਜ 'ਤੇ ਜ਼ੋਰ ਦੇਵੇਗੀ
Published : Sep 8, 2020, 2:01 am IST
Updated : Sep 8, 2020, 2:01 am IST
SHARE ARTICLE
image
image

ਰਾਜਪਾਲਾਂ ਦੀ ਕਾਨਫ਼ਰੰਸ 'ਚ ਮੋਦੀ ਬੋਲੇ, 'ਰਾਸ਼ਟਰੀ ਸਿਖਿਆ ਨੀਤੀ ਨੌਜਵਾਨਾਂ ਦੇ ਕਾਰਜ 'ਤੇ ਜ਼ੋਰ ਦੇਵੇਗੀ'

  to 
 

ਨਵੀਂ ਦਿੱਲੀ, 7 ਸਤੰਬਰ : ਰਾਸ਼ਟਰੀ ਸਿੱਖਿਆ ਨੀਤੀ 2020 'ਤੇ ਅੱਜ ਰਾਜਪਾਲਾਂ ਦਾ ਸੰਮੇਲਨ ਹੋਣ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਨਗੇ। ਸਿੱਖਿਆ ਮੰਤਰਾਲੇ ਦੁਆਰਾ ਕਰਵਾਏ ਗਏ ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ਉੱਚ ਸਿੱਖਿਆ ਦੇ ਖੇਤਰ 'ਚ ਬਦਲਾਅ 'ਚ 'ਰਾਸ਼ਟਰੀ ਸਿੱਖਿਆ ਨੀਤੀ 2020 ਦੀ ਭੂਮਿਕਾ' ਰੱਖਿਆ ਗਿਆ ਹੈ। ਇਸ 'ਚ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀ, ਯੂਨੀਵਰਸਿਟੀਆਂ ਦੇ ਕੁਲਪਤੀ ਵੀ ਭਾਗ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿੰਡ 'ਚ ਕੋਈ ਸਿੱਖਿਆ ਹੋਵੇ ਜਾਂ ਫਿਰ ਵੱਡੇ-ਵੱਡੇ ਸਿੱਖਿਆ ਅਦਾਰੇ, ਸਾਰਿਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ, ਅਪਣੀ ਸਿੱਖਿਆ, ਸਿੱਖਿਆ ਨੀਤੀ ਲੱਗ ਰਹੀ ਹੈ। ਸਾਰਿਆਂ ਦੇ ਮਨ 'ਚ ਇਕ ਭਾਵਨਾ ਹੈ ਕਿ ਸਿੱਖਿਆ ਨੀਤੀ 'ਚ ਇਹੀ ਸੁਧਾਰ ਮੈਂ ਹੁੰਦੇ ਹੋਏ ਦੇਖਣਾ ਚਾਹੁੰਦਾ ਸੀ। ਰਾਸ਼ਟਰੀ ਸਿੱਖਿਆ ਨੀਤੀ ਦੀ ਸਵੀਕਾਰਤਾ ਦੀ ਵੱਡੀ ਵਜ੍ਹਾ ਇਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਸਿੱਖਿਆ ਨੀਤੀ ਸਿਰਫ਼ ਪੜ੍ਹਾਈ ਦੇ ਤੌਰ ਤਰੀਕਿਆਂ 'ਚ ਬਦਲਾਅ ਲਈ ਹੀ ਨਹੀਂ ਹੈ। ਇਹ 21ਵੀਂ ਸਦੀ ਦੇ ਭਾਰਤ ਦੇ ਸਮਾਜਿਕ ਤੇ ਆਰਥਿਕ ਪੱਖ ਨੂੰ ਨਵੀਂ ਦਿਸ਼ਾਂ ਦੇਣ ਵਾਲੀ ਹੈ। ਇਹ ਆਤਮਨਿਰਭਰ ਭਾਰਤ ਦੇ ਸੰਕਲਪ ਤੇ ਦੇਸ਼ ਦੀ ਖ਼ਾਹਿਸ਼ ਨੂੰ ਪੂਰਾ ਕਰਨ ਦਾ ਮਹੱਤਵਪੂਰਨ ਮਾਧਿਅਮ ਨਾਲ ਸਿੱਖਿਆ ਨੀਤੀ ਤੇ ਸਿੱਖਿਆ ਵਿਵਸਥਾ ਹੁੰਦੀ ਹੈ। ਸਿੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਨਾਲ ਕੇਂਦਰ, ਸੂਬਾ ਸਰਕਾਰ, ਸਥਾਨਕ ਸੰਸਥਾਨ, ਸਾਰੇ ਜੁੜੇ ਹੁੰਦੇ ਹਨ। ਪਰ ਇਹ ਵੀ ਸਹੀ ਹੈ ਕਿ ਸਿੱਖਿਆ ਨੀਤੀ 'ਚ ਸਰਕਾਰ ਉਸ ਦਾ ਦਖ਼ਲ, ਉਸ ਦਾ ਪ੍ਰਭਾਵ, ਘੱਟ ਤੋਂ ਘੱਟ ਹੋਣ ਚਾਹੀਦਾ ਹੈ ਪ੍ਰਧਾਨ ਮੰਤਰੀ ਮੁਤਾਬਕ ਸਿੱਖਿਆ ਨੀਤੀ ਨਾਲ ਜਿੰਨੇ ਜ਼ਿਆਦਾ ਅਧਿਆਪਕ, ਮਾਤਾ-ਪਿਤਾ ਜੁੜੇ ਹੋਣਗੇ, ਵਿਦਿਆਰਥੀ ਜੁੜੇ ਹੋਣਗੇ, ਉਨਾਂ ਹੀ ਸਾਰਥਕ ਤੇ ਵਿਆਪਕ ਦੋਵੇਂ ਹੀ ਵਧਦੇ ਹਨ।   (ਏਜੰਸੀ)

ਦੇਸ਼ ਦੇ ਲੱਖਾਂ ਲੋਕਾਂ ਨੇ ਸ਼ਹਿਰ 'ਚ ਰਹਿਣ ਵਾਲੇ, ਪਿੰਡ 'ਚ ਰਹਿਣ ਵਾਲੇ, ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਨੇ ਇਸ ਲਈ ਅਪਣੀ ਪ੍ਰਤੀਕਿਰਿਆ ਦਿੱਤੀ ਸੀ, ਆਪਣੇ ਸੁਝਾਅ ਦਿਤੇ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿਤੀ ਕਿ 7 ਸਤੰਬਰ ਨੂੰ ਸਵੇਰੇ ਨੂੰ 10:30 ਵਜੇ ਮੈਂ ਰਾਸ਼ਟਰੀ ਸਿੱਖਿਆ ਨੀਤੀ 2020 ਤੇ ਇਸ ਪਰਿਵਰਤਨਕਾਰੀ ਪ੍ਰਭਾਵ 'ਤੇ ਰਾਸ਼ਟਰਪਤੀ, imageimageਰਾਜਪਾਲਾਂ ਤੇ ਯੂਨੀਵਰਸਿਟੀਆਂ ਦੇ ਕੁਲਪਤੀਆਂ ਨਾਲ ਇਕ ਸੰਮੇਲਨ 'ਚ ਸ਼ਾਮਲ ਰਹਾਂਗਾ। ਇਸ ਸੰਮੇਲਨ 'ਚ ਭਾਰਤ ਨੂੰ ਗਿਆਨ ਦਾ ਕੇਂਦਰ ਬਣਾਉਣ ਲਈ ਸਾਡੀਆਂ ਕੋਸ਼ਿਸ਼ਾਂ ਮਜ਼ਬੂਤ ਹੋਣਗੀਆਂ।  (ਏਜੰਸੀ)

SHARE ARTICLE

ਏਜੰਸੀ

Advertisement

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM
Advertisement