
ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨੇ ਵੀ ਕੀਤੀ ਮਦਦ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਦਾਅਵਤ 'ਚ ਪੰਜਾਬ ਦੇ ਓਲੰਪਿਕ ਖਿਡਾਰੀ ਖਾਣਾ ਖਾਣ ਪਹੁੰਚੇ। ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਆਪ ਡਿਨਰ ਪਰੋਸਿਆ। ਮੁਕਤਸਰ ਦੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ, ਜੋ ਮੈਡਲ ਤੋਂ ਖੁੰਝ ਗਈ ਸੀ ਉਹ ਵੀ ਦਾਅਵਤ ਵਿਚ ਸ਼ਾਮਲ ਹੋਈ।
CM Punjab
ਇਹ ਭੋਜ ਮੁਹਾਲੀ ਦੇ ਸਿਸਵਾਂ ਸਥਿਤ ਕੈਪਟਨ ਦੇ ਫਾਰਮ ਹਾਊਸ ਵਿੱਚ ਦਿੱਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਪੰਜਾਬ ਵਿੱਚ ਟੋਕੀਓ ਓਲੰਪਿਕ ਦੇ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਪਕਾਇਆ ਖਾਣਾ ਖੁਆਉਣਗੇ
CM Punjab
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਥੋੜ੍ਹੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਦਰਅਸਲ, ਮੁੱਖ ਮੰਤਰੀ ਸੂਬੇ ਦੇ ਓਲੰਪਿਕ ਤਗਮਾ ਜੇਤੂ ਖਿਡਾਰੀਆਂ ਅਤੇ ਨੀਰਜ ਚੋਪੜਾ ਲਈ ਡਿਨਰ ਪਾਰਟੀ ਤਿਆਰ ਕੀਤਾ।
CM punjab
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਚਿਕਨ ਬਣਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਨੇ ਵੀ ਉਹਨਾਂ ਦੀ ਖਾਣਾ ਬਣਾਉਣ ਵਿਚ ਮਦਦ ਕੀਤੀ। ਪੰਜਾਬ ਦੇ ਓਲੰਪਿਕ ਤਗਮਾ ਜੇਤੂਆਂ ਦੇ ਨਾਲ-ਨਾਲ ਹਰਿਆਣਾ ਦੇ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ ਹਨ।
CM Punjab