ਮੁੱਲਾ ਹਸਨ ਹੋਣਗੇ ਤਾਲਿਬਾਨ ਦੀ ਪ੍ਰਸਤਾਵਿਤ ਸਰਕਾਰ ਦੇ ਮੁਖੀ, ਮੁੱਲਾ ਬਰਾਦਰ ਹੋਣਗੇ ਉਪ ਮੁਖੀ : ਰੀਪੋ
Published : Sep 8, 2021, 12:40 am IST
Updated : Sep 8, 2021, 12:40 am IST
SHARE ARTICLE
image
image

ਮੁੱਲਾ ਹਸਨ ਹੋਣਗੇ ਤਾਲਿਬਾਨ ਦੀ ਪ੍ਰਸਤਾਵਿਤ ਸਰਕਾਰ ਦੇ ਮੁਖੀ, ਮੁੱਲਾ ਬਰਾਦਰ ਹੋਣਗੇ ਉਪ ਮੁਖੀ : ਰੀਪੋਰਟ

ਪੇਸ਼ਾਵਰ, 7 ਸਤੰਬਰ : ਤਾਲਿਬਾਨ ਦੀ ਸ਼ਕਤੀਸਾਲੀ ਨਿਰਣਾਇਕ ਸ਼ਾਖਾ ‘ਰਹਿਬਾਰੀ ਸ਼ੂੁਰਾ’ ਦੇ ਮੁਖੀ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਸਮੂਹ ਦੇ ਚੋਟੀ ਦੇ ਨੇਤਾ ਮੁੱਲਾ ਹੇਬਤੁੱਲਾ ਅਖੁੰਦਜਾਦਾ ਨੇ ਅਫ਼ਗ਼ਾਨਿਸਤਾਨ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਪਾਕਿਸਤਾਨੀ ਮੀਡੀਆ ਦੀ ਇਕ ਖ਼ਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਖ਼ਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਨੇ ਕਈ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦਸਿਆ ਹੈ ਕਿ ਦੋਹਾ ਵਿਚ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਚੇਅਰਮੈਨ ਮੁੱਲਾ ਅਬਦੁਲ ਗ਼ਨੀ ਬਰਾਦਰ ਅਤੇ ਮੁੱਲਾ ਅਬਦੁਸ ਸਲਾਮ ਨਵੀਂ ਤਾਲਿਬਾਨ ਸਰਕਾਰ ਵਿਚ ਮੁੱਲਾ ਹਸਨ ਦੇ ਉਪ ਮੁਖੀ ਵਜੋਂ ਕੰਮ ਕਰਨਗੇ, ਜਿਸਦਾ ਐਲਾਨ  ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਲਾ ਹਸਨ ਇਸ ਵੇਲੇ ਤਾਲਿਬਾਨ ਦੀ ਸ਼ਕਤੀਸਾਲੀ ਫ਼ੈਸਲੇ ਲੈਣ ਵਾਲੀ ਸੰਸਥਾ, ਰਹਿਬਾਰੀ ਸ਼ੂਰਾ, ਜਾਂ ਲੀਡਰਸ਼ਿਪ ਕੌਂਸਲ ਦਾ ਮੁਖੀ ਹੈ, ਜੋ ਸਮੂਹ ਦੇ ਸਾਰੇ ਮਾਮਲਿਆਂ ਵਿਚ ਸਰਕਾਰੀ ਕੈਬਨਿਟ ਦੀ ਤਰ੍ਹਾਂ ਕੰਮ ਕਰਦੀ ਹੈ, ਜੋ ਚੋਟੀ ਦੇ ਨੇਤਾ ਦੀ ਮਨਜ਼ੂਰੀ ਦੇ ਅਧੀਨ ਹੈ। ਅਖ਼ਬਾਰ ਨੇ ਕਿਹਾ ਕਿ ਮੁੱਲਾ ਹਬਤੁੱਲਾ ਨੇ ਖੁਦ ਸਰਕਾਰ ਦਾ ਮੁਖੀ ਬਣਨ ਲਈ ਮੁੱਲਾ ਹਸਨ ਦੇ ਨਾਂ ਦਾ ਪ੍ਰਸਤਾਵ ਕੀਤਾ ਸੀ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨ ਸੰਗਠਨ ਦੇ ਅੰਦਰੂਨੀ ਮਸਲੇ ਹੱਲ ਹੋ ਗਏ ਹਨ। (ਏਜੰਸੀ)

SHARE ARTICLE

ਏਜੰਸੀ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement