ਫੀਸ ਜਮ੍ਹਾਂ ਨਾ ਕਰਵਾਉਣ 'ਤੇ ਜੈਪੁਰ ਦੇ ਸਕੂਲ 'ਚ ਬੱਚਿਆਂ ਨੂੰ ਬੰਧਕ ਬਣਾਇਆ
Published : Sep 8, 2022, 12:28 am IST
Updated : Sep 8, 2022, 12:28 am IST
SHARE ARTICLE
image
image

ਫੀਸ ਜਮ੍ਹਾਂ ਨਾ ਕਰਵਾਉਣ 'ਤੇ ਜੈਪੁਰ ਦੇ ਸਕੂਲ 'ਚ ਬੱਚਿਆਂ ਨੂੰ ਬੰਧਕ ਬਣਾਇਆ

ਜੈਪੁਰ, 7 ਸਤੰਬਰ : ਰਾਜਸਥਾਨ 'ਚ ਜੈਪੁਰ ਦੇ ਸੁਬੋਧ ਪਬਲਿਕ ਸਕੂਲ 'ਚ ਫੀਸ ਜਮ੍ਹਾ ਨਾ ਕਰਵਾਉਣ 'ਤੇ ਮੰਗਲਵਾਰ ਨੂੰ  40 ਤੋਂ ਵੱਧ ਵਿਦਿਆਰਥੀਆਂ ਨੂੰ  ਸਕੂਲ ਦੀ ਲਾਇਬ੍ਰੇਰੀ 'ਚ 4 ਘੰਟੇ ਤਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਵੇਂ ਹੀ ਮਾਪਿਆਂ ਨੂੰ  ਇਸ ਦਾ ਪਤਾ ਲੱਗਾ ਤਾਂ ਉਹ ਸਕੂਲ ਪੁੱਜੇ ਤੇ ਹੰਗਾਮਾ ਅਤੇ ਵਿਰੋਧ ਸ਼ੁਰੂ ਕਰ ਦਿਤਾ | ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਵਿਦਿਆਰਥੀਆਂ ਨੂੰ  ਲਾਇਬ੍ਰੇਰੀ ਤੋਂ ਬਾਹਰ ਕਢਿਆ |
ਜਾਣਕਾਰੀ ਅਨੁਸਾਰ ਸੁਬੋਧ ਪਬਲਿਕ ਸਕੂਲ ਦੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ  ਪਹਿਲਾ ਪੀਰੀਅਡ ਖਤਮ ਹੋਣ ਤੋਂ ਬਾਅਦ ਲਾਇਬ੍ਰੇਰੀ ਬੁਲਾਇਆ ਗਿਆ | ਇਸ ਤੋਂ ਬਾਅਦ 8ਵੇਂ ਪੀਰੀਅਡ ਤਕ 40 ਵਿਦਿਆਰਥੀਆਂ ਨੂੰ  ਕਰੀਬ 4 ਘੰਟੇ (ਸਵੇਰੇ 10 ਤੋਂ 2 ਵਜੇ ਤਕ) ਬੇਸਮੈਂਟ ਦੀ ਲਾਇਬ੍ਰੇਰੀ ਵਿਚ ਰਖਿਆ ਗਿਆ | ਮਾਪਿਆਂ ਦਾ ਦੋਸ਼ ਹੈ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ  ਨਾ ਤਾਂ ਵਾਸ਼ਰੂਮ ਜਾਣ ਦਿਤਾ ਗਿਆ ਅਤੇ ਨਾ ਹੀ ਖਾਣਾ ਖਾਣ ਦੀ ਇਜਾਜ਼ਤ ਦਿਤੀ ਗਈ | ਇਸ ਤੋਂ ਬਾਅਦ ਉਥੇ ਮੌਜੂਦ ਕੁਝ ਵਿਦਿਆਰਥੀਆਂ ਨੇ ਅਪਣੇ ਮਾਪਿਆਂ ਨੂੰ  ਮੋਬਾਈਲ ਰਾਹੀਂ ਇਸ ਬਾਰੇ ਜਾਣਕਾਰੀ ਦਿਤੀ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement