ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਨਹੀਂ ਤਾਂ ਹੋਵੇਗਾ ਜੁਰਮਾਨਾ : ਨਿਤਿਨ ਗਡਕਰੀ
Published : Sep 8, 2022, 12:30 am IST
Updated : Sep 8, 2022, 12:30 am IST
SHARE ARTICLE
image
image

ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਨਹੀਂ ਤਾਂ ਹੋਵੇਗਾ ਜੁਰਮਾਨਾ : ਨਿਤਿਨ ਗਡਕਰੀ

ਨਵੀਂ ਦਿੱਲੀ, 7 ਸਤੰਬਰ : ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ  ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ | ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ | ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ  ਇਕ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ | ਨਿਤਿਨ ਗਡਕਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਾਰ ਦੇ ਅੱਗੇ ਬੈਠੇ ਵਿਅਕਤੀ ਦੇ ਸੀਟ ਬੈਲਟ ਨਾ ਲਗਾਉਣ 'ਤੇ ਅਲਾਰਮ ਵੱਜਦਾ ਹੈ, ਉਹੀ ਸਿਸਟਮ ਹੁਣ ਪਿਛਲੀ ਸੀਟ 'ਤੇ ਬੈਠੇ ਯਾਤਰੀ ਲਈ ਵੀ ਕੀਤਾ ਜਾਵੇਗਾ | ਇਸ ਦੇ ਲਈ ਕਾਰ ਕੰਪਨੀਆਂ ਨੂੰ  ਨਿਰਦੇਸ਼ ਦਿਤੇ ਜਾਣਗੇ | ਸੋਮਵਾਰ ਨੂੰ  ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ | ਦਸਿਆ ਜਾ ਰਿਹਾ ਹੈ ਕਿ ਉਹ ਮਰਸਡੀਜ਼ ਦੀ ਪਿਛਲੀ ਸੀਟ 'ਤੇ ਬੈਠੇ ਸਨ ਅਤੇ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ |
ਗਡਕਰੀ ਨੇ ਕਿਹਾ ਕਿ ਪਿਛਲੀ ਸੀਟ 'ਤੇ ਪਹਿਲਾਂ ਹੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ ਹਨ | ਹੁਣ ਜੁਰਮਾਨਾ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜੁਰਮਾਨਾ ਲੈਣਾ ਨਹੀਂ ਸਗੋਂ ਜਾਗਰੂਕਤਾ ਫੈਲਾਉਣਾ ਹੈ | ਉਨ੍ਹਾਂ ਕਿਹਾ ਕਿ 2024 ਤਕ ਸੜਕ ਹਾਦਸਿਆਂ ਵਿਚ 50 ਫ਼ੀ ਸਦੀ ਤਕ ਕਮੀ ਲਿਆਉਣ ਦਾ ਟੀਚਾ ਹੈ |
ਕਾਰ ਦੀ ਪਿਛਲੀ ਸੀਟ 'ਤੇ ਏਅਰਬੈਗ ਲਗਾਉਣ ਨਾਲ ਕਾਰਾਂ ਦੀ ਕੀਮਤ ਵਿਚ ਵਾਧੇ ਸਬੰਧੀ ਗਡਕਰੀ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ | ਉਨ੍ਹਾਂ ਦਸਿਆ ਕਿ ਇਕ ਏਅਰਬੈਗ ਦੀ ਕੀਮਤ 1000 ਰੁਪਏ ਹੈ | ਅਜਿਹੇ 'ਚ 6 ਲਈ 6 ਹਜ਼ਾਰ ਰੁਪਏ ਖ਼ਰਚ ਆਉਣਗੇ | ਉਤਪਾਦਨ ਅਤੇ ਮੰਗ ਵਧਣ ਨਾਲ ਇਸ ਦੀ ਲਾਗਤ ਹੌਲੀ-ਹੌਲੀ ਹੋਰ ਹੇਠਾਂ ਆ ਜਾਵੇਗੀ | ਕੇਂਦਰੀ ਮੰਤਰੀ ਨੇ ਦਸਿਆ ਕਿ ਨਿਯਮਾਂ ਮੁਤਾਬਕ ਭਾਰਤ 'ਚ ਅੱਗੇ ਬੈਠੇ ਵਿਅਕਤੀ ਅਤੇ ਡਰਾਈਵਰ ਲਈ ਏਅਰਬੈਗ ਲਾਜ਼ਮੀ ਹੈ |      (ਏਜੰਸੀ)

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement