ਦੇਸ਼ ਭਰ 'ਚ 7 ਸਾਲਾਂ ਵਿਚ 692 ਨਸ਼ਾ ਤਸਕਰਾਂ ਨੇ ਬਣਾਈ 349 ਕਰੋੜ ਦੀ ਜਾਇਦਾਦ, ਅੰਕੜਿਆਂ 'ਤੇ ਮਾਰੋ ਨਜ਼ਰ  
Published : Sep 8, 2023, 3:02 pm IST
Updated : Sep 8, 2023, 3:02 pm IST
SHARE ARTICLE
Drugs
Drugs

538 ਤਸਕਰਾਂ ਦੀ 325 ਕਰੋੜ ਦੀ ਜਾਇਦਾਦ ਸੀਲ, ਕੁਰਕੀ ਜ਼ੀਰੋ

ਚੰਡੀਗੜ੍ਹ - ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕ ਕਰਨ ਦਾ ਮਾਮਲਾ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਾਲੇ ਲਟਕਿਆ ਹੋਇਆ ਹੈ। ਐਨਡੀਪੀਐਸ ਦੇ ਕੇਸ ਹਰ ਸਾਲ ਵੱਧ ਰਹੇ ਹਨ, ਜਦੋਂਕਿ ਜਾਇਦਾਦ ਫਰੀਜ਼ ਵੀ ਕਰੋੜਾਂ ਵਿਚ ਹੋ ਰਹੀ ਹੈ। ਅੰਕੜਿਆਂ ਵਿਚ ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਕੰਮ 2017 ਵਿਚ ਸ਼ੁਰੂ ਹੋਇਆ ਸੀ ਪਰ ਫਾਸਟ ਟਰੈਕ ਅਦਾਲਤ ਅਤੇ ਐਨਡੀਪੀਐਸ ਦੀ ਵੱਖਰੀ ਅਦਾਲਤ ਨਾ ਹੋਣ ਕਾਰਨ ਕੇਸ ਪੈਂਡਿੰਗ ਪਏ ਹਨ।  

ਸਿੱਟੇ ਵਜੋਂ ਮਾਮਲਾ ਜਾਇਦਾਦਾਂ ਨੂੰ ਫਰੀਜ਼ ਕਰਨ ਤੋਂ ਅੱਗੇ ਨਹੀਂ ਵਧ ਸਕਿਆ। ਹੁਣ ਤੱਕ 692 ਸਮੱਗਲਰਾਂ ਦੀ 349 ਕਰੋੜ 66 ਲੱਖ ਰੁਪਏ ਤੋਂ ਵੱਧ ਦੀ ਨਸ਼ਿਆਂ ਨਾਲ ਸਬੰਧਤ ਜਾਇਦਾਦ ਦਾ ਡਾਟਾ ਇਕੱਠਾ ਕੀਤਾ ਜਾ ਚੁੱਕਾ ਹੈ। 538 ਤਸਕਰਾਂ ਦੀ 325 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ। 154 ਤਸਕਰਾਂ ਦੀ ਫਾਈਲ ਫਰੀਜ਼ ਕਰਨ ਦੀ ਪ੍ਰਕਿਰਿਆ ਜਾਰੀ ਹੈ।

file photo

 

ਤਰਨਤਾਰਨ ਤੋਂ 117 ਸਮੱਗਲਰਾਂ ਦੀ 131 ਕਰੋੜ ਰੁਪਏ ਦੀ ਵੱਧ ਜਾਇਦਾਦ ਜ਼ਬਤ ਕੀਤੀ ਗਈ ਹੈ। ਅਜੇ ਤੱਕ ਕਿਸੇ ਵੀ ਸਮੱਗਲਰ ਦੀ ਜਾਇਦਾਦ ਕੁਰਕ ਨਹੀਂ ਕੀਤੀ ਗਈ ਹੈ। ਸੂਬਾ ਸਰਕਾਰ ਨੇ ਕੁਰਕੀ ਲਈ ਕੇਂਦਰ ਨੂੰ ਪੱਤਰ ਲਿਖਿਆ ਹੈ, ਪਰ ਕੋਈ ਫ਼ੈਸਲਾ ਨਹੀਂ ਹੋਇਆ ਹੈ। ਅੰਕੜਿਆਂ ਅਨੁਸਾਰ 2020 ਵਿਚ ਸਭ ਤੋਂ ਵੱਧ ਕੀਮਤ ਦੀ ਜਾਇਦਾਦ ਖਰੀਦੀ ਗਈ ਹੈ ਜਿਸ ਦੀ ਕੀਮਤ 1 ਅਰਬ ਤੋਂ ਵੱਧ ਹੈ। 

 

 

 

 

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement