
ਵਿਰੋਧੀ ਕਰ ਰਹੇ ਨੇ ਸਰਕਾਰ ਨੂੰ ਸਵਾਲ
ਮਾਨਸਾ - ਪੰਜਾਬ ਦੇ ਮਾਨਸਾ ਵਿਚ 7 ਸਬ-ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਨ੍ਹਾਂ 7 ਸਬ-ਇੰਸਪੈਕਟਰਾਂ ਵਿਚੋਂ 6 ਹਰਿਆਣਾ ਦੇ ਹਨ। ਜਿਸ 'ਤੇ ਹੁਣ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ ਅਤੇ ਪੁੱਛਿਆ ਹੈ ਕਿ ਸਾਡੇ ਨੌਜਵਾਨ ਵਿਦੇਸ਼ ਕਿਉਂ ਨਾ ਜਾਣ। ਖਹਿਰਾ ਨੇ ਟਵੀਟ ਵਿਚ ਕਿਹਾ-''ਭਗਵੰਤ ਮਾਨ ਜੀ, ਤੁਹਾਡੀ ਸਰਕਾਰ ਵੱਲੋਂ ਭਰਤੀ ਕੀਤੇ ਮਾਨਸਾ ਜ਼ਿਲ੍ਹੇ ਦੇ 7 ਸਬ-ਇੰਸਪੈਕਟਰਾਂ ਵਿਚੋਂ 6 ਹਰਿਆਣਾ ਦੇ ਹਨ ਤੇ ਸਿਰਫ਼ 1 ਹੀ ਪੰਜਾਬ ਦਾ ਹੈ ਅਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਨੌਜਵਾਨ ਦੂਜੇ ਦੇਸ਼ਾਂ ਵਿਚ ਨਾ ਜਾਣ?''