ਸੀਸੂ ਦੇ ਸੰਯੁਕਤ ਸਕੱਤਰ ਅੰਗਦ ਸਿੰਘ ਬਿੱਗ ਬੇਨ ਦਾ ਦਿਹਾਂਤ, ਉਦਯੋਗ ਜਗਤ 'ਚ ਸੋਗ ਦੀ ਲਹਿਰ
Published : Oct 8, 2020, 7:06 pm IST
Updated : Oct 8, 2020, 7:06 pm IST
SHARE ARTICLE
Angad Singh
Angad Singh

ਡੇਂਗੂ ਕਾਰਨ ਹਸਪਤਾਲ ‘ਚ ਜ਼ੇਰੇ ਇਲਾਜ ਸਨ ਅੰਗਦ ਸਿੰਘ ਆਹੂਜਾ

ਲੁਧਿਆਣਾ : ਬਿੱਗ ਬੇਨ ਐਕਸਪੋਰਟਸ ਦੇ ਸੰਯੁਕਤ ਨਿਰਦੇਸ਼ਕ ਅਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਸੰਯੁਕਤ ਸਕੱਤਰ ਅੰਗਦ ਸਿੰਘ ਆਹੂਜਾ ਬਿੱਗ ਬੇਨ ਦਾ ਅੱਜ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਸਵ. ਆਹੂਜਾ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਏ ਹਨ।

Angad SinghAngad Singh

ਅੰਗਦ ਸਿੰਘ ਆਹੂਜਾ ਬਿੱਗ ਬੇਨ ਐਕਸਪੋਰਟਸ ਦੇ ਪ੍ਰਬੰਧਕ ਨਿਰਦੇਸ਼ਕ ਤੇਜਵਿੰਦਰ ਸਿੰਘ ਆਹੂਜਾ ਦੇ ਵੱਡੇ ਸਪੁੱਤਰ ਅਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਅਤੇ ਨਿਊ ਸਵੈਨ ਸਮੂਹ ਦੇ ਸੀ. ਐਮ. ਡੀ. ਉਪਕਾਰ ਸਿੰਘ ਆਹੂਜਾ ਦੇ ਜਵਾਈ ਸਨ। ਸਵ. ਆਹੂਜਾ ਉੱਘੇ ਸਾਈਕਲਿਸਟ ਵੀ ਸਨ।

Angad SinghAngad Singh

ਸੂਤਰਾਂ ਮੁਤਾਬਕ ਉਹ ਕਈ ਦਿਨਾਂ ਤੋਂ ਡੇਂਗੂ ਕਾਰਨ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਅੰਗਦ ਸਿੰਘ ਫੀਕੋ (FICO) ,  ਯੂਸੀਪੀਏਮਏ  (UCPMA) , ਸੀਆਇਸੀਊ  (CICU) ਸਮੇਤ ਕਈ ਸੰਗਠਨਾਂ ਵਿਚ ਯੰਗ ਲੀਡਰ ਫੋਰਮ (Young Leaders Forum)  ਵਿਚ ਇੰਡਸਟਰੀ ਦੇ ਵਿਕਾਸ ਵਿਚ ਯੋਗਦਾਨ ਦੇ ਰਹੇ ਸਨ। ਉਨ੍ਹਾਂ ਨੇ ਇੰਡਸਟਰੀ ਦੀ ਗਰੋਥ ਲਈ ਕਈ ਇਨੋਵੇਟਿਵ ਆਇਡਿਆਜ  (Innovative ideas) ‘ਤੇ ਕੰਮ ਕੀਤਾ । ਉਨ੍ਹਾਂ  ਦੇ  ਦੇਹਾਂਤ ਨਾਲ ਪੂਰੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।

Angad SinghAngad Singh

ਨੌਜਵਾਨ ਉਦਮੀ ਅੰਗਦ ਸਿੰਘ  ਦੇ ਦੇਹਾਂਤ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੀ ਇੰਡਸਟਰੀ ਵਿਚ ਸੋਗ ਦੀ ਲਹਿਰ ਦੋੜ ਗਈ।  ਉਦਮੀਆਂ ਨੇ ਉਨ੍ਹਾਂ ਦੇ ਮੌਤ ‘ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜਵਾਨ ਅਤੇ ਪ੍ਰਗਤੀਵਾਦੀ ਸੋਚ ਸਦਕਾ ਨਾ ਸਿਰਫ਼ ਆਪਣੀ ਕੰਪਨੀ ਨੂੰ ਬੁਲੰਦੀਆਂ ਤਕ ਪਹੁੰਚਾਇਆ ਬਲਕਿ ਹੋਰ ਨੌਜਵਾਨ ਉਦਮੀਆਂ ਲਈ ਵੀ ਉਹ ਹਮੇਸ਼ਾ ਪ੍ਰੇਰਣ ਸਰੋਤ ਬਣੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement