
ਕੈਬਨਿਟ ਨੇ ਕੋਲਕਾਤਾ ਈਸਟ ਵੈਸਟ ਮੈਟਰੋ ਕੋਰੀਡੋਰ ਪ੍ਰਾਜੈਕਟ ਦੀ ਸੋਧੀ ਲਾਗਤ ਨੂੰ ਮਨਜ਼ੂਰੀ ਦਿਤੀ
ਨਵੀਂ ਦਿੱਲੀ, 7 ਅਕਤੂਬਰ : ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕੋਲਕਾਤਾ ਸ਼ਹਿਰ ਅਤੇ ਨਾਲ ਲੱਗਦੇ ਸ਼ਹਿਰੀ ਖੇਤਰਾਂ ਲਈ ਕੋਲਕਾਤਾ ਈਸਟ ਵੈਸਟ ਮੈਟਰੋ ਕੋਰੀਡੋਰ ਪ੍ਰਾਜੈਕਟ ਦੀ ਸੋਧੀ ਹੋਈ ਲਾਗਤ ਨੂੰ ਮਨਜ਼ੂਰੀ ਦੇ ਦਿਤੀ ਹੈ। ਪ੍ਰਾਜੈਕਟ ਨੂੰ ਪੂਰਾ ਕਰਨ ਦੀ ਅਨੁਮਾਨਤ ਕੀਮਤ 8,575 ਕਰੋੜ ਰੁਪਏ ਹੈ ਅਤੇ ਪੂਰਾ ਹੋਣ ਦਾ ਟੀਚਾ ਮਿਤੀ ਦਸੰਬਰ 2021 ਹੈ। ਗੋਇਲ ਨੇ ਮੰਤਰੀ ਮੰਡਲ ਦੇ ਫ਼ੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਾਜੈਕਟ ਦੀ ਕੁੱਲ ਰੂਟ ਦੀ ਲੰਬਾਈ 16.6 ਕਿਲੋਮੀਟਰ ਹੈ ਜਿਸ ਵਿਚ 12 ਸਟੇਸ਼ਨ ਹਨ । ਇਕ ਸਰਕਾਰੀ ਬੁਲਾਰੇ ਨੇ ਟਵੀਟ ਕੀਤਾ ਕਿ ਇਹ ਪ੍ਰਾਜੈਕਟ ਆਵਾਜਾਈ ਦੀ ਸੌਖਾ ਕਰਨ ਦੇ ਨਾਲ ਹੀ ਸ਼ਹਿਰੀ ਸੰਪਰਕ ਵਧਾਏਗਾ ਅਤੇ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਇਕ ਸਾਫ਼ ਆਵਾਜਾਈ ਪ੍ਰਣਾਲੀ ਪ੍ਰਦਾਨ ਕਰੇਗਾ। (ਪੀਟੀਆਈ)