ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਮਿਲੀ ਤਰੱਕੀ, ਸਿਹਤ ਵਿਭਾਗ ਦੇ ਡਾਇਰੈਕਟਰ ਬਣੇ
Published : Oct 8, 2020, 6:09 pm IST
Updated : Oct 8, 2020, 6:17 pm IST
SHARE ARTICLE
Dr. Manjit Singh
Dr. Manjit Singh

ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਹੁਦਾ ਸੰਭਾਲਿਆ

ਚੰਡੀਗੜ੍ਹ : ਜ਼ਿਲਾ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਤਰੱਕੀ ਹਾਸਲ ਕਰਨ ਮਗਰੋਂ ਸਿਹਤ ਅਤੇ ਪਰਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਬਣ ਗਏ ਹਨ। ਉਨਾਂ ਦੀ ਨਵੀਂ ਨਿਯੁਕਤੀ ਸਬੰਧੀ ਹੁਕਮ ਅੱਜ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਅਧਿਕਾਰੀ ਸ੍ਰੀ ਹੁਸਨ ਲਾਲ ਵਲੋਂ ਜਾਰੀ ਕੀਤੇ ਗਏ। ਉਨਾਂ ਨੇ ਚੰਡੀਗੜ ਵਿਚ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅੱਜ ਦੁਪਹਿਰ ਅਪਣਾ ਅਹੁਦਾ ਸੰਭਾਲ ਲਿਆ। ਕੁੱਝ ਸਾਲ ਪਹਿਲਾਂ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਡਾ. ਮਨਜੀਤ ਸਿੰਘ ਈਮਾਨਦਾਰ ਅਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਉਹ ਸਿਹਤ ਵਿਭਾਗ ਵਿਚ ਸਾਲ 1985 ਵਿਚ ਬਤੌਰ ਮੈਡੀਕਲ ਅਫ਼ਸਰ ਭਰਤੀ ਹੋਏ ਸਨ। ਉਨਾਂ ਦੀ ਪਹਿਲੀ ਨਿਯੁਕਤੀ ਸਬਸਾਇਡਰੀ ਹੈਲਥ ਸੈਂਟਰ ਚਲਹੇੜੀ ਖ਼ੁਰਦ ਜ਼ਿਲਾ ਪਟਿਆਲਾ ਵਿਖੇ ਹੋਈ ਸੀ। ਇਸ ਤੋਂ ਬਾਅਦ ਉਹ ਡਕਾਲਾ, ਸਮਾਣਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਵੱਖ ਵੱਖ ਸਮੇਂ ਦੌਰਾਨ ਰਹੇ।

Dr. Manjit SinghDr. Manjit Singh

ਸਾਲ 2010 ਵਿਚ ਉਹ ਸੀਨੀਅਰ ਮੈਡੀਕਲ ਅਫ਼ਸਰ ਬਣੇ ਅਤੇ ਤਿ੍ਰਪੜੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਨਿਯੁਕਤ ਹੋਏ। ਇਸ ਤੋਂ ਬਾਅਦ 2017 ਵਿਚ ਉਹ ਸਿਵਲ ਸਰਜਨ ਬਣੇ ਅਤੇ ਪਹਿਲੀ ਨਿਯੁਕਤੀ ਮੋਗਾ ਵਿਖੇ ਹੋਈ। ਫਿਰ ਕੁਝ ਸਮਾਂ ਸੰਗਰੂਰ ਵਿਖੇ ਰਹਿਣ ਤੋਂ ਬਾਅਦ ਉਹ 21 ਜੂਨ 2019 ਨੂੰ ਮੋਹਾਲੀ ਦੇ ਸਿਵਲ ਸਰਜਨ ਬਣੇ। ਜ਼ਿਕਰਯੋਗ ਹੈ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਬਤੌਰ ਅੱਖਾਂ ਦੇ ਸਰਜਨ ਉਨਾਂ ਨੇ ਸੈਂਕੜੇ ਕੈਂਪ ਲਾਏ ਅਤੇ ਹਜ਼ਾਰਾਂ ਲੋਕਾਂ ਦੀ ਸੇਵਾ ਕੀਤੀ। ਇਹ ਵਿਲੱਖਣ ਪ੍ਰਾਪਤੀ ਵੀ ਉਨਾਂ ਦੇ ਨਾਮ ਹੈ ਕਿ ਉਹ ਮੋਹਾਲੀ ਦੇ ਪਹਿਲੇ ਸਿਵਲ ਸਰਜਨ ਸਨ ਜਿਨਾਂ ਨੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਉਹ ਦੀਵਾਲੀ ਦੇ ਤੋਹਫ਼ੇ ਪ੍ਰਵਾਨ ਨਹੀਂ ਕਰਨਗੇ। ਉਨਾਂ ਨੇ ਅਪਣੇ ਦਫ਼ਤਰ ਦੇ ਬਾਹਰ ਤਖ਼ਤੀ ਲਾ ਦਿਤੀ ਸੀ ਜਿਸ ‘ਤੇ ਲਿਖਿਆ ਸੀ, ‘ਦੀਵਾਲੀ ਦੀਆਂ ਖ਼ੁਸ਼ੀਆਂ ਵੰਡੋ, ਤੋਹਫ਼ੇ ਨਹੀਂ।‘

Dr. Manjit SinghDr. Manjit Singh

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੀ 15 ਅਗੱਸਤ ਨੂੰ ਮੋਹਾਲੀ ਵਿਖੇ ਹੋਏ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਦੁਆਰਾ ‘ਕੋਵਿਡ-19‘ ਵਿਰੁਧ ਜੰਗ ਵਿਚ ਨਿਭਾਈਆਂ ਜਾ ਰਹੀਆਂ ਲਾਮਿਸਾਲ ਤੇ ਸਮਰਪਿਤ ਸੇਵਾਵਾਂ ਲਈ ਉਨਾਂ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਇਸ ਮਹਾਂਮਾਰੀ ਵਿਰੁਧ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ‘ ਵਿਚ ਮੋਹਰੀ ਅਤੇ ਡਟਵਾਂ ਰੋਲ ਅਦਾ ਕਰ ਰਹੇ ਹਨ ਜੋ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ। ਇਥੇ ਵੀ ਇਹ ਵੀ ਦੱਸਣਯੋਗ ਹੈ ਕਿ ਡਾ. ਮਨਜੀਤ ਸਿੰਘ ਨੇ ਮੋਹਾਲੀ ਸ਼ਹਿਰ ਦੀ ਗਲੀ-ਗਲੀ ਵਿਚ ਘੁੰਮਦਿਆਂ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਖ਼ਾਸਕਰ ਡੇਂਗੂ ਬੁਖ਼ਾਰ ਬਾਰੇ ਜਾਗਰੂਕ ਕੀਤਾ।

CM Amrinder SinghCM Amrinder Singh

ਉਨਾਂ ਦੇ ਸਿਰਤੋੜ ਯਤਨਾਂ ਦਾ ਨਤੀਜਾ ਸੀ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ ਵਿਚ ਡੇਂਗੂ ਦੇ ਮਾਮਲੇ 70 ਫ਼ੀਸਦੀ ਤਕ ਘਟੇ ਸਨ। ਸਿਵਲ ਸਰਜਨ ਨੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਵਿਰੁਧ ਜੰਗ ਵਿਚ ਜਿਥੇ ਅਪਣੀਆਂ ਟੀਮਾਂ ਦੀ ਖ਼ੁਦ ਮੈਦਾਨ ਵਿਚ ਡੱਟ ਕੇ ਅਗਵਾਨੀ ਕੀਤੀ, ਉਥੇ ਉਹ ਆਪ ਵੀ ਮਰੀਜ਼ਾਂ ਦੇ ਘਰਾਂ ਤਕ ਗਏ। ਉਨਾਂ ਨੇ ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
 ਡਾ. ਮਨਜੀਤ ਸਿੰਘ ਨੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਸਿਹਤ ਕਾਮਿਆਂ, ਆਸ਼ਾ ਵਰਕਰਾਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਤੌਰ ਸਿਵਲ ਸਰਜਨ ਕਾਰਜਕਾਲ ਦੌਰਾਨ ਉਨਾਂ ਨੂੰ ਜ਼ਿਲਾ ਸਿਹਤ ਵਿਭਾਗ ਦੇ ਸਮੁੱਚੇ ਸਟਾਫ਼ ਦਾ ਚੰਗਾ ਸਹਿਯੋਗ ਅਤੇ ਸਾਥ ਮਿਲਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ਕੋਰੋਨਾ ਵਾਇਰਸ‘ ਮਹਾਂਮਾਰੀ ਦੌਰਾਨ ਸਮੁੱਚਾ ਸਟਾਫ਼ ਲਗਭਗ 8 ਮਹੀਨਿਆਂ ਤੋਂ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਉਨਾਂ ਇਸ ਬੀਮਾਰੀ ਵਿਰੁਧ ਫ਼ਰੰਟ ‘ਤੇ ਕੰਮ ਕਰ ਰਹੇ ਡਾਕਟਰਾਂ, ਲੈਬ ਤਕਨੀਸ਼ਨਾਂ, ਨਰਸਾਂ, ਸਿਹਤ ਕਾਮਿਆਂ ਅਤੇ ਹੋਰ ਸਮੁੱਚੇ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਅਪਣੀ ਜਾਨ ਜੋਖਮ ਵਿਚ ਪਾ ਕੇ, ਅਪਣੇ ਪਰਵਾਰ ਦੀ ਪਰਵਾਹ ਕੀਤੇ ਬਿਨਾਂ, ਅਪਣੀਆਂ ਸੇਵਾਵਾਂ ਦੇ ਰਹੇ ਹਨ ਜੋ ਬੇਹੱਦ ਕਾਬਲੇ-ਤਾਰੀਫ਼ ਹੈ

corona casescorona cases

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਉਚੇਚਾ ਧੰਨਵਾਦ
ਡਾ. ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦਾ ਉਚੇਚੇ ਤੌਰ ‘ਤੇ ਧਨਵਾਦ ਕਰਦਿਆਂ ਕਿਹਾ ਕਿ ਸੂਬਾਈ ਅਤੇ ਕੇਂਦਰੀ ਸਿਹਤ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ, ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਅਤੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਦਾ ਫੈਲਾਅ ਰੋਕਣ ਲਈ ਉਨਾਂ ਨੇ ਜ਼ਿਲਾ ਸਿਹਤ ਵਿਭਾਗ ਨੂੰ ਹਰ ਸੰਭਵ ਮਦਦ ਦਿਤੀ ਹੈ। ਉਨਾਂ ਕਿਹਾ ਕਿ ਸਿਹਤ ਮੰਤਰੀ ਦੀ ਸਹਿਯੋਗ ਅਤੇ ਪਿਆਰ ਭਰੀ ਅਗਵਾਈ ਤੇ ਸੇਧ ਸਦਕਾ ਉਹ ਜ਼ਿਲੇ ਵਿਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਅਤੇ ਸਿਹਤ ਸੰਸਥਾਵਾਂ ਦਾ ਮਿਆਰ ਉੱਚਾ ਕਰਨ ਵਿਚ ਕਾਮਯਾਬ ਹੋਏ ਹਨ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਦੌਰ ਵਿਚ ਉਹ ਜ਼ਿਲੇ ਵਿਚ ਇਸ ਬੀਮਾਰੀ ਦੀ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਅਤੇ ਉਨਾਂ ਕੋਲੋਂ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ।

ਪੱਤਰਕਾਰਾਂ ਦਾ ਹਮੇਸ਼ਾ ਦੋਸਤਾਨਾ ਸਾਥ ਮਿਲਿਆ
ਡਾ. ਮਨਜੀਤ ਸਿੰਘ ਨੇ ਜ਼ਿਲੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਤਹੇ ਦਿਲੋਂ ਧਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਹਮੇਸ਼ਾ ਹੀ ਦੋਸਤਾਨਾ ਅਤੇ ਚੰਗਾ ਸਾਥ ਮਿਲਿਆ ਹੈ। ਉਨਾਂ ਕਿਹਾ, ‘ਜ਼ਿਲਾ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੁਆਰਾ ਕੀਤੇ ਜਾਣ ਵਾਲੇ ਹਰ ਚੰਗੇ ਕੰਮ ਦੀ ਮੀਡੀਆ ਵਿਚ ਸ਼ਲਾਘਾ ਕੀਤੀ ਜਾਂਦੀ ਹੈ ਤੇ ਨਾਲ ਹੀ ਕਮੀਆਂ ਤੋਂ ਵੀ ਸਾਨੂੰ ਲਗਾਤਾਰ ਜਾਣੂੰ ਕਰਾਇਆ ਜਾਂਦਾ ਹੈ ਤਾਕਿ ਸਰਕਾਰੀ ਸਿਹਤ ਸੰਥਥਾਵਾਂ ਦੀ ਕਾਰਜਪ੍ਰਣਾਲੀ ਬਿਹਤਰ ਹੋ ਸਕੇ।‘ ਉਨਾਂ ਕਿਹਾ ਕਿ ਪੱਤਰਕਾਰ ਵੀ ਡਾਕਟਰਾਂ ਵਾਂਗ ਕੋਰੋਨਾ ਯੋਧੇ‘ ਹਨ ਜਿਹੜੇ ‘ਕੋਰੋਨਾ ਵਾਇਰਸ‘ ਮਹਾਂਮਾਰੀ ਵਿਰੁਧ ਚੱਲ ਰਹੀ ਜੰਗ ਵਿਚ ਅੱਗੇ ਹੋ ਕੇ ਲੜ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਕਾਰਜਾਂ, ਸਿਹਤ ਸਹੂਲਤਾਂ ਅਤੇ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਮੀਡੀਆ ਸ਼ਲਾਘਾਯੋਗ ਤੇ ਵੱਡਮੁੱਲੀ ਭੂਮਿਕਾ ਨਿਭਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement