
ਹਰੀਸ਼ ਰਾਵਤ ਕਾਂਗਰਸ ਆਗੂਆਂ ਦੇ ਵਖਰੇਵੇਂ ਨੂੰ ਇਕਮਤ ਨਾ ਕਰ ਸਕੇ
ਰਾਹੁਲ ਗਾਂਧੀ ਦੇ ਤਿੰਨ ਦਿਨਾ ਦੌਰੇ ਮੌਕੇ ਦੂਲੋਂ ਰਹੇ ਦੂਰ, ਸਿੱਧੂ ਤੇ ਬਾਜਵਾ ਇਕ-ਇਕ ਰੈਲੀ 'ਚ ਹੀ ਹੋਏ ਪ੍ਰਗਟ
ਪਟਿਆਲਾ, 7 ਅਕਤੂਬਰ (ਜਸਪਾਲ ਸਿੰੰਘ ਢਿੱਲੋਂ) : ਸਰਬ ਭਾਰਤ ਕਾਂਗਰਸ ਦੇ ਜਨਰਲ ਸਕੱਤਰ ਤੇ ਉਤਰਖੰਡ ਦੇ ਸਾਬਕਾ ਮੁੱਖ ਮੰਤਰੀ ਜੋ ਪੰਜਾਬ ਮਾਮਲਿਆਂ ਦੇ ਮੁਖੀ ਹਨ ਹਰੀਸ਼ ਰਾਵਤ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੇ ਕਿਸਾਨ ਬਚਾਉ ਮੁਹਿੰਮ ਤੋਂ ਪਹਿਲਾਂ ਕਾਂਗਰਸ ਆਗੂਆਂ ਨੂੰ ਇਕਜੁਟ ਕਰਨ 'ਚ ਅਸਫ਼ਲ ਰਹਿੰਦੇ ਦਿਖਾਈ ਦੇ ਰਹੇ ਹਨ। ਪੰਜਾਬ ਅੰਦਰ ਕਾਂਗਰਸ ਦੇ ਹੀ ਤਿੰਨ ਆਗੂ ਦੋ ਸਾਬਕਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਨਾਲ ਵਖਰੇਵਾਂ ਚਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਹਰੀਸ਼ ਰਾਵਤ ਨੇ ਮਨਾ ਕੇ ਬੱਧਨੀ ਕਲਾਂ ਦੀ ਰੈਲੀ 'ਚ ਲਿਆਂਦਾ, ਪਰ ਅਗਲੀਆਂ ਰੈਲੀਆਂ 'ਚ ਸਿੱਧੂ ਨਜ਼ਰ ਨਹੀਂ ਆਇਆ । ਇਨ੍ਹਾਂ ਤਿੰਨਾਂ ਰੈਲੀਆਂ 'ਚ ਸਮਸ਼ੇਰ ਸਿੰਘ ਦੂਲੋਂ ਦੂਰ ਹੀ ਰਹੇ। ਪ੍ਰਤਾਪ ਸਿੰਘ ਬਾਜਵਾ ਨੇ ਅੱਜ ਫਰਾਂਸ ਵਾਲਾ ਦੀ ਰੈਲੀ 'ਚ ਮੁੱਖ ਮੰਤਰੀ
ਮੁੱਖ ਮੰਤਰੀ ਤੇ ਹੋਰਨਾਂ ਦਾ ਸਾਰਾ ਜ਼ੋਰ ਰਾਹੁਲ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ 'ਤੇ ਲੱਗਾ
image