
ਜ਼ਿਆਦਾਤਰ ਟੋਲ ਪਲਾਜ਼ਿਆਂ ’ਤੇ ਗੱਡੀਆਂ ਨੂੰ ਫੀਸ ਨਹੀਂ ਦੇਣੀ ਪੈ ਰਹੀ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।
ਚੰਡੀਗੜ੍ਹ - ਪੰਜਾਬ 'ਚ ਨਵੇਂ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੇ ਥਾਂ ਥਾਂ ਤੇ ਸੜਕਾਂ ਜਾਮ ਕੀਤੀਆਂ ਹਨ ਤੇ ਆਪਣੇ ਹੱਕਾਂ ਲਈ ਲੜ ਰਹੇ ਹਨ। ਹੁਣ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟੋਲ ਲਾਜ਼ਿਆਂ ’ਤੇ ਵੀ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਾਇਸ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਦੂਜੇ ਦਿਨ ਜਾਰੀ ਹੈ। ਪਟਿਆਲਾ ਦੇ ਰਾਜਪੁਰਾ ਵਿਚ ਵੀ ਕਿਸਾਨ ਟੋਲ ਪਲਾਜ਼ਾ ’ਤੇ ਡਟੇ ਹੋਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਬਰਨਾਲਾ ਵਿਚ ਵੀ ਕਿਸਾਨ ਟੋਲ ਪਲਾਜ਼ਿਆਂ ’ਤੇ ਧਰਨਾ ਦੇ ਰਹੇ ਹਨ।
protestਕਿਸਾਨਾਂ ਪੰਜਾਬ 'ਚ ਟੋਲ ਪਲਾਜ਼ਿਆਂ ’ਤੇ ਬਿਨਾ ਫੀਸ ਦੇ ਲੋਕਾਂ ਨੂੰ ਲੰਘਣ ਦੇ ਰਹੇ ਹਨ। ਲੋਕਾਂ ਨੂੰ ਕਿਸੇ ਵੀ ਟੋਲ ਪਲਾਜ਼ਿਆਂ ’ਤੇ ਨਹੀਂ ਰੋਕਿਆ ਜਾ ਰਿਹਾ। ਜ਼ਿਆਦਾਤਰ ਟੋਲ ਪਲਾਜ਼ਿਆਂ ’ਤੇ ਗੱਡੀਆਂ ਨੂੰ ਫੀਸ ਨਹੀਂ ਦੇਣੀ ਪੈ ਰਹੀ ਜਿਸ ਨਾਲ ਸਰਕਾਰ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।