
ਭੇਸ ਬਦਲ ਕੇ ਗੁਰਨਾਮ ਸਿੰਘ ਚੜੂਨੀ ਲਖੀਮਪੁਰ ਪਹੁੰਚਣ ਵਿਚ ਕਾਮਯਾਬ ਹੋਏ
ਸ਼ਾਹਬਾਦ ਮਾਰਕੰਡਾ, 7 ਅਕਤੂਬਰ (ਅਵਤਾਰ ਸਿੰਘ) :ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਭੇਸ ਬਦਲ ਕੇ ਯੂਪੀ ਦੇ ਲਖੀਮਪੁਰ ਖੇੜੀ ਪਹੁੰਚਣ ਵਿਚ ਕਾਮਯਾਬ ਹੋ ਗਏ | ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਜਾਣ ਨਹੀਂ ਦੇ ਰਹੀਆਂ ਸੀ, ਫਿਰ ਉਨ੍ਹਾਂ ਨੂੰ ਅਪਣਾ ਭੇਸ ਬਦਲ ਕੇ ਜੰਗਲਾਂ ਵਿਚ ਦੀ ਜਾਣਾ ਪਿਆ | ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰ ਵਾਲਿਆਂ ਨਾਲ ਦੱੁਖ ਸਾਂਝਾ ਕਰ ਕੇ ਆਏ, ਚਡੂਨੀ ਨੇ ਸਿੱਧਾ ਸਰਕਾਰ ਨੂੰ ਲਲਕਾਦਿਆਂ ਕਿਹਾ ਕਿ ਜੇਕਰ 8 ਅਕਤੂਬਰ ਤਕ ਮੰਤਰੀ ਦੇ ਮੁੰਡੇ ਨੂੰ
ਜਿਸ ਨੇ ਕਿਸਾਨਾਂ ਦਾ ਕਤਲੇਆਮ ਕੀਤਾ ਹੈ, ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ 12 ਅਕਤੂਬਰ ਨੂੰ ਫਿਰ ਸ਼ਹੀਦ ਕਿਸਾਨਾਂ ਦੇ ਭੋਗ ਦੇ ਮੌਕੇ 'ਤੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਹਰਿਆਣਾ ,ਪੰਜਾਬ ਦੀਆਂ ਸੜਕਾਂ ਤੇ ਅਸੀ ਉਨਾ ਚਿਰ ਬੈਠੇ ਰਹਾਂਗੇ ਜਿੰਨਾ ਚਿਰ ਸ਼ਹੀਦ ਕਿਸਾਨਾਂ ਦੇ ਪ੍ਰਵਾਰਾ ਨੂੰ ਇਨਸਾਫ਼ ਨਹੀਂ ਮਿਲਦਾ | ਉਨ੍ਹਾਂ ਕਿਹਾ ਕਿ ਲਖਮੀਰਪੁਰ ਘਟਨਾ ਵਿਚ ਇਨਸਾਫ਼ ਦੇਣ ਦੀ ਬਜਾਏ ਭਾਜਪਾ ਸਰਕਾਰ ਮਗਰਮੱਛ ਦੇ ਹੰਝੂ ਵਹਾ ਰਹੀ ਹੈ | ਇਥੇ ਜ਼ਿਕਰਯੋਗ ਹੈ ਕਿ ਯੂਪੀ ਪੁਲਿਸ ਨੇ ਗੁਰਨਾਮ ਸਿੰਘ ਚਡੂਨੀ ਦਾ ਹਮਸ਼ਕਲ ਫੜ ਲਿਆ ਸੀ ਤੇ ਗੁਰਨਾਮ ਸਿੰਘ ਨੂੰ ਲਖਮੀਰਪੁਰ ਪਹੁੰਚਣ ਵਿਚ ਆਸਾਨੀ ਹੋ ਗਈ |
ਫੋਟੌ -ਭੇਸ ਬਦਲਕੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਲਖਮੀਰ ਪੁਰ ਜਾਂਦੇ ਹੋਏ |