'ਆਪ' ਮੰਤਰੀ ਨੇ ਦੇਵੀ-ਦੇਵਤਿਆਂ ਨੂੰ ਨਾ ਮੰਨਣ ਦੀ ਸਹੁੰ ਚੁਕਾਈ
Published : Oct 8, 2022, 6:46 am IST
Updated : Oct 8, 2022, 6:46 am IST
SHARE ARTICLE
image
image

'ਆਪ' ਮੰਤਰੀ ਨੇ ਦੇਵੀ-ਦੇਵਤਿਆਂ ਨੂੰ ਨਾ ਮੰਨਣ ਦੀ ਸਹੁੰ ਚੁਕਾਈ

 

10 ਹਜ਼ਾਰ ਗ਼ਰੀਬ ਹਿੰਦੂਆਂ ਨੂੰ  ਮੁਫ਼ਤ ਦਾ ਸਾਮਾਨ ਦੇ ਕੇ ਧਰਮ ਪਰਿਵਰਤਨ ਕਰਵਾਇਆ : ਭਾਜਪਾ


ਨਵੀਂ ਦਿੱਲੀ, 7 ਅਕਤੂਬਰ : ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ 'ਤੇ ਹਿੰਦੂ ਵਿਰੋਧੀ ਟਿਪਣੀ ਕਰਨ ਦੇ ਦੋਸ਼ ਲੱਗੇ ਹਨ | ਉਹ ਦਿੱਲੀ ਵਿਚ ਬੁੱਧ ਧਰਮ ਦੀ ਸ਼ੁਰੂਆਤ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ | ਦੋਸ਼ ਹੈ ਕਿ ਉਸ ਨੇ ਇਥੋਂ ਦੇ ਲੋਕਾਂ ਨੂੰ  ਹਿੰਦੂ ਦੇਵੀ-ਦੇਵਤਿਆਂ ਵਿਚ ਵਿਸ਼ਵਾਸ ਨਾ ਕਰਨ ਦੀ ਸਹੁੰ ਚੁਕਾਈ | ਇਹ ਘਟਨਾ ਬੁਧਵਾਰ ਨੂੰ  ਹੋਈ | ਸ਼ੁਕਰਵਾਰ ਨੂੰ  ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮਨੋਜ ਤਿਵਾੜੀ ਨੇ ਮੰਤਰੀ ਰਾਜੇਂਦਰ ਪਾਲ ਦਾ ਵੀਡੀਉ ਸਾਂਝਾ ਕੀਤਾ | ਇਸ ਵੀਡੀਉ ਵਿਚ ਪ੍ਰੋਗਰਾਮ 'ਚ ਸ਼ਾਮਲ ਹਜ਼ਾਰਾਂ ਲੋਕ ਕਥਿਤ ਤੌਰ 'ਤੇ ਭਗਵਾਨ ਬੁੱਧ ਦੀਆਂ ਸਿਖਿਆਵਾਂ ਦੀ ਪਾਲਣਾ ਕਰਨ ਅਤੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਛੱਡਣ ਦਾ ਸੰਕਲਪ ਲੈਂਦੇ ਨਜ਼ਰ ਆ ਰਹੇ ਹਨ | ਇਸ ਵਿਚ ਮੰਤਰੀ ਰਾਜੇਂਦਰ ਪਾਲ ਹਿੰਦੂ ਧਰਮ ਵਿਰੁਧ ਬੋਲ ਰਹੇ ਹਨ | ਮਨੋਜ ਨੇ ਅਪਣੇ ਟਵੀਟ 'ਚ ਸਵਾਲ ਪੁਛਿਆ ਹੈ ਕਿ 'ਆਪ' ਇੰਨੀ ਹਿੰਦੂ ਵਿਰੋਧੀ ਕਿਉਂ ਹੈ?
ਭਾਜਪਾ ਨੇ ਇਸ ਘਟਨਾਕ੍ਰਮ ਨੂੰ  ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਤੋਂ ਗੌਤਮ ਨੂੰ  ਅਪਣੀ ਕੈਬਨਿਟ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ | ਉਥੇ ਹੀ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਇਸ ਘਟਨਾਕ੍ਰਮ ਨੂੰ  ਲੈ ਕੇ ਗੌਤਮ ਤੋਂ 'ਬੇਹਦ ਨਾਖ਼ੁਸ਼' ਹਨ | ਹਾਲਾਂਕਿ, ਨਾ ਤਾਂ ਕੇਜਰੀਵਾਲ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਵਿਚ ਸਮਾਜਕ ਭਲਾਈ ਮੰਤਰੀ ਗੌਤਮ ਦੀ ਤਰਫ਼ੋਂ ਇਸ ਸਬੰਧ ਵਿਚ ਤਤਕਾਲ ਕੋਈ ਪ੍ਰਤੀਕਿਰਿਆ ਆਈ ਹੈ |
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ 'ਆਪ' ਦੇ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ  ਭੜਕਾਉਣ ਦਾ ਦੋਸ਼ ਲਾਇਆ | ਉਨ੍ਹਾਂ ਕਿਹਾ ਕਿ 'ਗੌਤਮ ਦੀ ਟਿਪਣੀ ਉਸ ਨਫ਼ਰਤ ਨੂੰ  ਦਰਸਾਉਂਦੀ ਹੈ, ਜੋ ਪਾਰਟੀ ਦੇ ਮਨ ਵਿਚ ਹਿੰਦੂਆਂ ਪ੍ਰਤੀ ਹੈ | ਭਾਟੀਆ ਨੇ ਦਾਅਵਾ ਕੀਤਾ ਕਿ ਗੌਤਮ ਨੇ ਇਹ ਟਿਪਣੀ ਕੇਜਰੀਵਾਲ ਦੇ ਇਸ਼ਾਰੇ 'ਤੇ ਕੀਤੀ | ਉਨ੍ਹਾਂ ਕਿਹਾ ਕਿ ਟਿਪਣੀ ਆਉਣ ਵਾਲੀਆਂ ਚੋਣਾਂ 'ਚ 'ਵੋਟ ਬੈਂਕ' ਦੀ ਰਾਜਨੀਤੀ ਦੇ ਮੱਦੇਨਜ਼ਰ ਕੀਤੀ ਗਈ |
ਇਹ ਪ੍ਰੋਗਰਾਮ ਜੈ ਭੀਮ ਮਿਸਨ ਵਲੋਂ ਕੀਤਾ ਗਿਆ ਸੀ, ਵਿਚ 10 ਹਜ਼ਾਰ ਤੋਂ ਵਧ ਲੋਕ ਆਏ ਸਨ | ਭਾਜਪਾ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਗ਼ਰੀਬ ਹਿੰਦੂਆਂ ਨੂੰ  ਮੁਫ਼ਤ ਚੀਜ਼ਾਂ ਦੇ ਕੇ ਧਰਮ ਪਰਿਵਰਤਨ ਕੀਤਾ ਹੈ | 'ਆਪ' ਧਰਮ ਪਰਿਵਰਤਨ ਦੀ ਏਜੰਸੀ ਬਣ ਗਈ ਹੈ | ਪੰਜ ਅਕਤੂਬਰ ਨੂੰ  ਗੌਤਮ ਨੇ ਖੁਦ ਟਵਿੱਟਰ 'ਤੇ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ | ਉਨ੍ਹਾਂ ਕਿਹਾ ਸੀ ਕਿ ਦਸ ਹਜ਼ਾਰ ਤੋਂ ਵਧ ਲੋਕਾਂ ਨੇ ਬੁੱਧ ਧਰਮ ਅਪਨਾਉਣ ਅਤੇ ਭਾਰਤ ਵਿਚ ਜਾਤ ਪਾਤ ਅਤੇ ਛੂਤ-ਛਾਤ ਤੋਂ ਮੁਕਤ ਕਰਾਉਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲਿਆ |     (ਏਜੰਸੀ)

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement