ਪੰਜਾਬ ਵਾਸੀਆਂ ਨੂੰ ਹੁਣ ਬਿਜਲੀ ਕੱਟਾਂ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ : ਮੁੱਖ ਮੰਤਰੀ ਭਗਵੰਤ ਮਾਨ
Published : Oct 8, 2025, 1:41 pm IST
Updated : Oct 8, 2025, 1:41 pm IST
SHARE ARTICLE
Punjab residents will now get relief from power cuts forever: Chief Minister Bhagwant Mann
Punjab residents will now get relief from power cuts forever: Chief Minister Bhagwant Mann

ਪੰਜਾਬ ਸਰਕਾਰ ਵੱਲੋਂ ਬਿਜਲੀ ਸੁਧਾਰਾਂ 'ਤੇ ਖਰਚੇ ਜਾਣਗੇ 5000 ਕਰੋੜ ਰੁਪਏ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਪੰਜਾਬ ਵਿਚ ‘ਰੌਸ਼ਨ ਪੰਜਾਬ’ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਹੀ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕੱਟਾਂ ਤੋਂ ਮੁਕਤ ਕਰਨ ਲਈ ਵੱਡਾ ਐਲਾਨ ਵੀ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਹੁਣ ਬਿਜਲੀ ਦੇ ਕੱਟਾਂ ਤੋਂ ਤੁਰੰਤ ਛੁਟਕਾਰਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਬਿਜਲੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਬਿਜਲੀ ਜੋਕਿ ਲਾਈਫ਼ ਲਾਈਨ ਹੈ, ਉਸ ਵਿਚ ਪੰਜਾਬ ਬਹੁਤ ਵੱਡੀ ਛਲਾਂਗ ਲਗਾ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 5 ਹਜ਼ਾਰ ਕਰੋੜ ਰੁਪਏ ਨਵੇਂ ਗ੍ਰੇਡਾਂ ਦਾ, ਨਵੀਂਆਂ ਲਾਈਨਾਂ, ਨਵੇਂ ਟਰਾਂਸਫਾਰਮਰ ਅਤੇ ਪੁਰਾਣਿਆਂ ਨੂੰ ਅਪਗ੍ਰੇਡ ਕਰਨ ਦਾ, ਉਤਪਾਦਨ ਸਮਰੱਥਾ ਵਧਾਉਣ ਲਈ ਬਹੁਤ ਵੱਡੀ ਟੀਚਾ ਮਿੱਥਿਆ ਗਿਆ ਹੈ। ਬਿਜਲੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਿਜਲੀ ਰੇਗੂਲਰ ਆਵੇ, ਬਿਜਲੀ ਪੂਰੀ ਮਿਲੇ ਤਾਂ ਇੰਡਸਟਰੀ, ਖੇਤ ਅਤੇ ਘਰ ਤਿੰਨੋਂ ਯੂਨਿਟਾਂ ਲਈ ਬਿਜਲੀ ਦੀ ਪੂਰਤੀ ਕਰਨਾ ਸਰਕਾਰ ਦਾ ਫਰਜ਼ ਹੈ। ਮੈਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਜਦੋਂ ਤੋਂ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਹੈ, ਅਸੀਂ ਬਿਜਲੀ ’ਤੇ ਬਹੁਤ ਕੰਮ ਕੀਤਾ ਹੈ। ਝਾਰਖੰਡ ਵਿਚ ਬੰਦ ਪਈ ਪੰਜਾਬ ਦੀ ਕੋਲ ਮਾਈਨ ਨੂੰ ਅਸੀਂ ਚਾਲੂ ਕਰਵਾਇਆ। 


ਅੱਗੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਅਸੀਂ ਪੰਜਾਬ ਵਿਚ ਛਾਇਆ ਹਨ੍ਹੇਰਾ, ਥਰਮਲ ਪਲਾਂਟ ਦੇ ਦੋ ਯੂਨਿਟ ਬੰਦ, ਥਰਮਲ ਪਲਾਂਟ ਵਿਚ ਕੋਲਾ ਖ਼ਤਮ ਵਰਗੀਆਂ ਖ਼ਬਰਾਂ ਸੁਣਦੇ ਹੁੰਦੇ ਸੀ ਹੁਣ ਪੰਜਾਬ ਵਾਸੀਆਂ ਨੂੰ ਅਜਿਹਾ ਕੁਝ ਸੁਣਨ ਲਈ ਨਹੀਂ ਮਿਲੇਗਾ ਕਿਉਂਕਿ ਪੰਜਾਬ ਵਿਚ ਕੋਲਾ ਵਾਧੂ ਪਿਆ ਹੈ। ਸਾਡੇ ਕੋਲ ਕੋਲੇ ਦੀ ਦੀ ਖਾਨ ਕਰਕੇ 27-27 ਦਿਨਾਂ ਤੱਕ ਦਾ ਕੋਲਾ ਪਿਆ ਹੁੰਦਾ ਹੈ। ਪੰਜਾਬ ਕੋਲ ਪਹਿਲਾਂ ਦੋ ਹੀ ਸਰਕਾਰੀ ਥਰਮਲ ਪਲਾਂਟ ਸਨ। ਫਿਰ ਸਾਨੂੰ ਜੀ. ਬੀ. ਕੇ. ਗੋਇੰਦਵਾਲ ਵਾਲਾ ਥਰਮਲ ਪਲਾਂਟ ਵਿਕਣ ਦਾ ਪਤਾ ਲੱਗਾ ਤਾਂ ਫਿਰ ਅਸੀਂ ਸਾਰਾ ਹੋਮਵਰਕ ਕਰਕੇ ਗੋਇੰਦਵਾਲ ਵਾਲਾ 540 ਮੈਗਾਵਾਟ ਦਾ ਥਰਮਲ ਪਲਾਂਟ ਇਕ ਹਜ਼ਾਰ 80 ਕਰੋੜ ਰੁਪਏ ਵਿਚ ਖ਼ਰੀਦਿਆ। 

ਦੇਸ਼ ਵਿਚ ਇਸ ਤੋਂ ਸਸਤਾ ਸੌਦਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ 5 ਹਜ਼ਾਰ ਕਰੋੜ ਰੁਪਏ ਵਾਲਾ ਥਰਮਲ ਪਲਾਂਟ ਇਕ ਹਜ਼ਾਰ 80 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਹੈ, ਜਿਸ ਦਾ ਨਾਂ  ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਥਰਮਲ ਪਲਾਂਟ ਰੱਖਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰਾਂ ਨੂੰ ਖ਼ਰੀਦ ਰਹੀ ਹੈ। ਆਉਂਦੇ ਸਾਰ ਅਸੀਂ 300 ਯੂਨਿਟ ਬਿਜਲੀ ਫਰੀ ਕੀਤੀ। 90 ਫ਼ੀਸਦੀ ਲੋਕਾਂ ਨੂੰ ਹੁਣ ਪੰਜਾਬ ਵਿਚ ਬਿਜਲੀ ਮੁਫ਼ਤ ਮਿਲ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement