
ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਆਇਆ ਸੀ ਮ੍ਰਿਤਕ ਕਰਨ ਸੇਠੀ
ਜਲੰਧਰ : ਜਲੰਧਰ ਵਿਚ ਇਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੋ ਮਹੀਨੇ ਪਹਿਲਾਂ ਕਨੇਡਾ ਤੋਂ ਆਇਆ ਸੀ। ਮ੍ਰਿਤਕ ਦੀ ਪਛਾਣ ਕਰਨ ਸੇਠੀ ਪੁੱਤਰ ਅਸ਼ੋਕ ਸੇਠੀ ਬਸਤੀ ਬਾਵਾ ਖੇਲ੍ਹ ਵਜੋਂ ਹੋਈ ਹੈ।
ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਦੀ ਮੌਤ ਡੀ.ਐਮ.ਯੂ. ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਹੈ। ਜਦੋਂ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰਨ ਸੇਠੀ ਰੁਟੀਨ ਅਨੁਸਾਰ ਦੇਰ ਰਾਤ ਵੀ ਸੈਰ ਕਰਨ ਲਈ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰ ਨੇ ਕਰਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਰੇਲਵੇ ਟਰੈਕ ’ਤੇ ਉਸਦੀ ਮੌਤ ਦੀ ਸੂਚਨਾ ਮਿਲੀ। ਕਰਨ ਦੀ ਲਾਸ਼ ਡੀ.ਏ.ਵੀ. ਰੇਲਵੇ ਲਾਈਨ ’ਤੇ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਹੋਈ ਹੈ। ਸੀ.ਆਰ.ਪੀ.ਸੀ. ਦੀ ਧਾਰਾ 194 ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।