
ਸਕੂਲ ਖੁਲ੍ਹਦੇ ਹੀ 104 ਬੱਚੇ ਹੋਏ ਕੋਰੋਨਾ ਦੇ ਸ਼ਿਕਾਰ
ਮੰਡੀ (ਹਿਮਾਚਲ ਪ੍ਰਦੇਸ਼), 7 ਨਵੰਬਰ : ਦੇਸ਼ 'ਚ ਕੋਰੋਨਾ ਦਾ ਅਸਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਕੋਰੋਨਾ ਨੇ ਸੱਤ ਮਹੀਨਿਆਂ ਬਾਅਦ ਖੁੱਲ੍ਹੇ ਸਕੂਲਾਂ 'ਤੇ ਅਪਣਾ ਹਮਲਾ ਕਰ ਦਿਤਾ ਹੈ। ਤਾਜ਼ਾ ਘਟਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਦੀ ਹੈ। ਮੰਡੀ ਦੇ ਇਕ ਸਕੂਲ 'ਚ 104 ਬੱਚੇ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਪੀੜਤ ਬੱਚਿਆਂ 'ਚੋਂ ਕਿਸੇ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਵਿਭਾਗ ਨੇ ਸਕੂਲ ਨੂੰ ਹੀ ਆਈਸੋਲੇਸ਼ਨ 'ਚ ਤਬਦੀਲ ਕਰ ਦਿਤਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਜੀਂਦ 'ਚ ਵੀ ਬੱਚਿਆਂ ਦੇ ਕੋਰੋਨਾ ਪਾਜ਼ੇimageਟਿਵ ਪਾਏ ਜਾਣ ਦੀ ਖ਼ਬਰ ਹੈ। (ਏਜੰਸੀ)