ਐਮ.ਐਸ.ਪੀ ਮੁੱਦੇ 'ਤੇ ਭਾਜਪਾ ਕਿਸਾਨਾਂ ਨਾਲ ਹੈ : ਅਸ਼ਵਨੀ ਸ਼ਰਮਾ
ਚੰਡੀਗੜ੍ਹ, 7 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਟੀ.ਵੀ ਚੈਨਲ 'ਤੇ ਇੰਟਰਵਿਊ ਦੌਰਾਨ ਕਿਹਾ ਕਿ ਖੇਤੀਬਾੜੀ ਕਾਨੂੰਨਾਂ 'ਤੇ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਭਾਜਪਾ ਐਮ.ਐਸਪੀ ਮੁੱਦੇ 'ਤੇ ਕਿਸਾਨਾਂ ਨਾਲ ਖੜ੍ਹੀ ਹੈ ਤੇ ਕਿਸੇ ਵੀ ਹਾਲਤ ਵਿਚ ਦੇਸ਼ 'ਚੋਂ ਐਮ.ਐਸ.ਪੀ ਤੇ ਸਰਕਾਰੀ ਮੰਡੀਆਂ ਖ਼ਤਮ ਨਹੀਂ ਹੋਣਗੀਆਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲਾਈਨਾਂ ਵਿਚੋਂ ਲੱਗਣੋਂ ਹਟਾ ਦਿਤਾ ਕਿਉਂਕਿ ਮੋਦੀ ਸਰਕਾਰ ਬਣਨ ਤੋਂ ਪਹਿਲਾਂ ਕਿਸਾਨ ਯੂਰੀਏ ਵਾਸਤੇ ਲਾਈਨਾਂ 'ਚ ਲਗਦੇ ਸਨ ਤੇ ਉਨ੍ਹਾਂ 'ਤੇ ਲਾਠੀਚਾਰਜ ਹੁੰਦਾ ਸੀ ਪਰ ਜਦੋਂ ਮੋਦੀ ਸਰਕਾਰ ਬਣੀ ਤਾਂ ਸੱਭ ਤੋਂ ਜ਼ਿਆਦਾ ਕਿਸਾਨ ਭਲਾਈ ਸਕੀਮਾਂ ਬਣੀਆਂ।