ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ
Published : Nov 8, 2020, 5:24 am IST
Updated : Nov 8, 2020, 5:24 am IST
SHARE ARTICLE
image
image

ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ

ਭਾਰਤੀ ਔਰਤ ਪਿਯਾ ਡਾਂਡੀਆ ਨੂੰ ਚੁਣਿਆ ਵਾਈਟ ਹਾਊਸ ਫ਼ੈਲੋ



ਵਾਸ਼ਿੰਗਟਨ, 7 ਨਵੰਬਰ  : ਭਾਰਤੀ ਮੂਲ ਦੀ ਅਮਰੀਕੀ ਔਰਤ ਪਿਯਾ ਡਾਂਡੀਆ ਸਮੇਤ 14 ਲੋਕਾਂ ਨੂੰ ਸਾਲ 2020-21 ਲਈ ਵ੍ਹਾਈਟ ਹਾਊਸ ਫ਼ੈਲੋ ਚੁਣਿਆ ਗਿਆ ਹੈ। ਪਿਯਾ ਨਿਊਯਾਰਕ ਦੇ ਹਾਰਲੇਮ ਵਿਚ ਸਥਿਤ ਡੈਮੋਕ੍ਰੇਸੀ ਪ੍ਰੇਪ ਇੰਡਿਓਰੈਂਸ ਹਾਈ ਸਕੂਲ ਦੀ ਸੰਸਥਾਪਕ ਪ੍ਰਿੰਸੀਪਲ ਹਨ। ਸਾਲ 1964 ਵਿਚ ਰਾਸ਼ਟਰਪਤੀ ਲਿੰਡਨ ਬੀ ਜੋਹਨਸਨ ਨੇ ਵ੍ਹਾਈਟ ਹਾਊਸ ਫੈਲੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਫੈਲੋ ਲਈ ਚੁਣੇ ਵਿਅਕਤੀਆਂ ਨੂੰ ਸੰਘੀ ਸਰਕਾਰ ਦੇ ਕੰਮਕਾਜ ਨਾਲ ਰੂਬਰੂ ਕਰਾਉਣ ਦੇ ਨਾਲ ਹੀ ਰਾਸ਼ਟਰੀ ਮਾਮਲਿਆਂ ਵਿਚ ਉਨ੍ਹਾਂ ਦੀ ਭਾਈਵਾਲੀ ਨੂੰ ਵਧਾਉਣਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪਿਯਾ ਡਾਂਡੀਆ ਨੂੰ ਫ਼ਿਲਹਾਲ ਸਿਖਿਆ ਵਿਭਾਗ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਸਕੂਲ ਦਾ ਹਰ ਗ੍ਰੈਜੂਏਟ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਦੇ ਬਾਵਜੂਦ ਕਾਲਜ ਪੜ੍ਹਨ ਜਾਂਦਾ ਹੈ। ਉਨ੍ਹਾਂ 28 ਸਾਲ ਦੀ ਉਮਰ ਵਿਚ ਅਪਣੇ ਸਕੂਲ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਉਹ ਦੇਸ਼ ਦੀਆਂ ਸੱਭ ਤੋਂ ਨੌਜਵਾਨ ਪ੍ਰਿੰਸੀਪਲਾਂ 'ਚੋਂ ਇਕ ਸੀ। ਪਿਯਾ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਬੋਸਟਨ ਸਥਿਤ 'ਟੀਚ ਫਾਰ ਅਮੇਰਿਕਾ' ਨਾਲ ਮਿਲ ਕੇ ਕੀਤੀ ਸੀ।  (ਪੀਟੀਆਈ)imageimage

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement