
ਇਕ ਰੈਂਕ ਇਕ ਪੈਨਸ਼ਨ ਦੇ ਪੰਜ ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਭਾਰਤ ਦਾ ਇਤਿਹਾਸਕ ਕਦਮ
ਨਵੀਂ ਦਿੱਲੀ, 7 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਭਾਰਤ ਨੇ ਅਪਣੇ ਮਹਾਨ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਕ ਇਤਿਹਾਸਕ ਕਦਮ ਚੁੱਕਿਆ ਸੀ, ਜੋ ਹਿੰਮਤ ਨਾਲ ਦੇਸ਼ ਦੀ ਰਖਿਆ ਕਰਦੇ ਹਨ। ਅੱਜ ਇਕ ਰੈਂਕ ਇਕ ਪੈਨਸ਼ਨ ਦੇ ਲਾਗੂ ਹੋਣ ਦੇ 5 ਸਾਲਾਂ ਦਾ ਮਹੱਤਵਪੂਰਣ ਮੌਕਾ ਹੈ। ਭਾਰਤ ਦਹਾਕਿਆਂ ਤੋਂ ਓਆਰਓਪੀ ਦਾ ਇੰਤਜ਼ਾਰ ਕਰ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਨ ਰੈਂਕ ਵਨ ਪੈਨਸ਼ਨ' ਸਕੀਮ ਨੂੰ ਲਾਗੂ ਕਰਨ ਦੇ ਉਨ੍ਹਾਂ ਦੇ ਸਰਕਾਰ ਦੇ ਫ਼ੈਸਲੇ ਦੇ ਪੰਜ ਸਾਲ ਪੂਰੇ ਹੋਣ 'ਤੇ ਸਾਬਕਾ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਵਧਾਈ ਦਿਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, 'ਅੱਜ ਤੋਂ ਪੰਜ ਸਾਲ ਪਹਿਲਾਂ, ਇਸ ਦਿਨ, ਭਾਰਤ ਨੇ ਬਹਾਦਰੀ ਨਾਲ ਦੇਸ਼ ਦਾ ਬਚਾਅ ਕਰਨ ਵਾਲੇ ਅਪਣੇ ਮਹਾਨ ਸੈਨਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਕ ਇਤਿਹਾਸਕ ਕਦਮ ਚੁੱਕਿਆ ਸੀ। ਇਕ ਰੈਂਕ ਇਕ ਪੈਨਸ਼ਨ ਦੇ ਪੰਜ ਸਾਲਾਂ ਦਾ ਸੰਪੂਰਨ ਹੋਣਾ ਇਕ ਮਹੱਤਵਪੂਰਣ ਅਵਸਰ ਹੈ। ਭਾਰਤ ਦਹਾਕਿਆਂ ਤੋਂ ਇਕ ਰੈਂਕ ਇਕ ਪੈਨਸ਼ਨ ਦੀ ਉਡੀਕ ਕਰ ਰਿਹਾ ਸੀ। ਮੈਂ ਆਪਣੇ ਸਾਬਕਾ ਸੈਨਿਕਾਂ ਨੂੰ ਕਮਾਲ ਦੀ ਸੇਵਾ ਲਈ ਸਲਾਮ ਕਰਦਾ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਰਖਿਆ ਮੰਤਰਾਲੇ ਵਲੋਂ ਜਾਰੀ ਫ਼ੈਸਲੇ ਦੇ ਅਹਿਮ ਨੁਕਤੇ ਵੀ ਸਾਂਝੇ imageਕੀਤੇ ਹਨ। (ਪੀਟੀਆਈ)