ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਹੱਦੋਂ ਵੱਧ ਪ੍ਰੇਸ਼ਾਨ
Published : Nov 8, 2021, 6:25 am IST
Updated : Nov 8, 2021, 6:25 am IST
SHARE ARTICLE
image
image

ਡੀ.ਏ.ਪੀ. ਖਾਦ ਦੀ ਘਾਟ ਕਾਰਨ ਕਿਸਾਨ ਹੱਦੋਂ ਵੱਧ ਪ੍ਰੇਸ਼ਾਨ

ਸੰਗਰੂਰ, 7 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿਚ ਡੀਏਪੀ ਖਾਦ ਦੀ ਘਾਟ ਦੇ ਚਲਦਿਆਂ ਸੂਬੇ ਦੀ ਸਮੁੱਚੀ ਕਿਸਾਨੀ ਅੰਦਰ ਸੰਕਟ ਅਤੇ ਬੈਚੈਨੀ ਦਾ ਮਾਹੌਲ ਹੈ ਕਿਉਂਕਿ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਤਕਰੀਬਨ ਅੱਧ ਤੋਂ ਵੱਧ ਸੀਜ਼ਨ ਖ਼ਤਮ ਹੋਣ ਕਿਨਾਰੇ ਹੈ ਤੇ ਡੀਏਪੀ ਖਾਦ ਦੀ ਸਪਲਾਈ ਨਾਰਮਲ ਨਹੀਂ ਹੋਈ | ਸੂਬੇ ਦੀਆਂ ਹਜ਼ਾਰਾਂ ਕੋਆਪਰੇਟਿਵ ਸੁਸਾਇਟੀਆਂ ਵਿਚੋਂ ਤਕਰੀਬਨ ਬਹੁਗਿਣਤੀ ਸੁਸਾਇਟੀਆਂ ਅਜਿਹੀਆਂ ਹਨ ਜਿਨ੍ਹਾਂ ਕੋਲ ਡੀਏਪੀ ਖਾਦ ਦਾ ਇਕ ਵੀ ਥੈਲਾ ਸਟਾਕ ਵਿਚ ਨਹੀਂ ਹੈ |
ਪ੍ਰਾਈਵੇਟ ਖਾਦ ਵੇਚਣ ਵਾਲੇ ਸਹਿਕਾਰੀ ਰੇਟਾਂ ਨਾਲੋਂ ਪ੍ਰਤੀ ਥੈਲਾ 300 ਰੁਪਏ ਵੱਧ ਰੇਟ ਨਾਲ ਵੇਚ ਰਹੇ ਹਨ ਤੇ ਉਨ੍ਹਾਂ ਕੋਲ ਖਾਦ ਦੀ ਵੀ ਕੋਈ ਕਮੀ ਨਹੀਂ ਪਰ ਸੂਬੇ ਦਾ ਸਹਿਕਾਰੀ ਢਾਂਚਾ ਢਹਿ-ਢੇਰੀ ਹੋ ਗਿਆ ਹੈ | ਕਿਸਾਨਾਂ ਨੂੰ  ਨਿੱਜੀ ਵਪਾਰੀਆਂ ਪਾਸੋਂ ਖਾਦ ਲੈਣ ਸਮੇਂ ਮਜਬੂਰੀਵੱਸ ਹੋਰ ਬਹੁਤ ਸਾਰਾ ਨਿੱਕ-ਸੁੱਕ ਅਤੇ ਬੇਲੋੜਾ ਸਮਾਨ ਖਰੀਦ ਕੇ ਵੀ ਟਰਾਲੀ ਵਿਚ ਲੱਦਣਾ ਪੈਂਦਾ ਹੈ ਨਹੀਂ ਤਾਂ ਵਪਾਰੀ ਕਿਸਾਨਾਂ ਨੂੰ  ਖਾਦ ਵੇਚਣ ਤੋਂ ਖੜੇ-ਖੜੇ ਹੀ ਇਨਕਾਰੀ ਹੋ ਜਾਂਦੇ ਹਨ | ਖਾਦਾਂ ਦੇ ਮਾਮਲੇ ਵਿਚ ਸਰਕਾਰੀ ਅਤੇ ਸਹਿਕਾਰੀ ਢਾਂਚਾ ਫੇਲ ਹੋ ਜਾਣ ਨਾਲ ਕਰਜ਼ੇ ਵਿਚ ਲੱਕ ਤਕ ਡੁੱਬਿਆ ਕਿਸਾਨ ਗਲੇ ਤਕ ਡੁਬਦਾ ਨਜ਼ਰ ਆ ਰਿਹਾ ਹੈ ਪਰ ਖੇਤੀਬਾੜੀ ਨਾਲ ਸਬੰਧਤ ਸਾਰੇ ਸਰਕਾਰੀ ਅਦਾਰੇ, ਅਫ਼ਸਰਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਕਿਸਾਨਾਂ ਦੀ ਚਿੱਟੇ ਦਿਨ ਹੋ ਰਹੀ ਲੁੱਟ ਦਾ ਇਹ ਡਰਾਮਾ ਚੁੱਪ-ਚਾਪ ਵੇਖਦੀ ਆ ਰਹੀ ਹੈ |
ਬਲੈਕ ਵਿਚ ਖਾਦ ਦੀਆਂ ਬੋਰੀਆਂ ਖਰੀਦ ਰਹੇ ਕਿਸਾਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਚੋਰ ਅਤੇ ਕੁੱਤੀ ਆਪਸ ਵਿਚ ਮਿਲੇ ਹੋਏ ਹਨ ਜਿਸ ਕਰ ਕੇ ਇਹ ਲੁੱਟ ਦਾ ਕਾਰਜ ਸਰਕਾਰ ਦੇ ਠੀਕ ਨੱਕ ਹੇਠਾਂ ਵਾਪਰ ਰਿਹਾ ਹੈ | ਕੁੱਝ ਹੀ ਦਿਨ ਪਹਿਲਾਂ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਖਾਦਾਂ) ਡਾ. ਬਲਦੇਵ ਸਿੰਘ ਦਾ ਬਿਆਨ ਆਇਆਂ ਸੀ ਕਿ ਅਗਲੇ ਦੋ ਹਫ਼ਤਿਆਂ ਅੰਦਰ ਪੰਜਾਬ ਵਿਚ 2 ਲੱਖ 56 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਸੀ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅੰਦਰ ਹਰ ਰੋਜ਼ ਖਾਦ ਦੇ ਸੱਤ ਰੈਕ ਪਹੁੰਚਣਗੇ ਜਿਸ ਨਾਲ ਖਾਦ ਦੀ ਕਿੱਲਤ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਪਰ ਹੁਣ 7-8 ਦਿਨ ਬੀਤਣ ਬਾਅਦ ਵੀ ਕਿਤੇ ਖਾਦ ਨਹੀਂ ਪਹੁੰਚੀ | ਉਕਤ ਹਾਲਾਤਾਂ ਦੀ ਰੌਸ਼ਨੀ ਵਿਚ ਕਿਸਾਨਾਂ ਦੇ ਇਹ ਗੱਲ ਸਮਝ ਪੈਂਦੀ ਨਜ਼ਰ ਆ ਰਹੀ ਹੈ ਕਿ ਸਰਕਾਰਾਂ ਵੀ ਕਿਸਾਨਾਂ ਨੂੰ   ਸਮੇਂ ਸਿਰ ਖਾਦ ਨਾ ਭੇਜ ਕੇ ਅਤੇ ਬਿਜਾਈ ਬਗੈਰ ਡੀਏਪੀ ਤੋਂ ਕਰਨ ਨਾਲ ਆਰਥਕ ਤੌਰ 'ਤੇ ਹੋਰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਤਾਕਿ ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਕਿਸਾਨ ਅਪਣੀ ਜ਼ਮੀਨ ਅੰਬਾਨੀਆਂ ਅਤੇ ਅਡਾਨੀਆਂ ਦੇ ਸਪੁਰਦ ਕਰਨ ਲਈ ਮਜਬੂਰ ਅਤੇ ਬੇਵਸ ਹੋ ਜਾਵੇ |

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement