ਮਾਲਵਾ ਪੱਟੀ ਦੇ ਕਾਂਗਰਸੀ ਮਨਪ੍ਰੀਤ ਬਾਦਲ ਦੀ ਘੇਰਾਬੰਦੀ ਕਰਨ 'ਚ ਜੁਟੇ
Published : Nov 8, 2021, 6:24 am IST
Updated : Nov 8, 2021, 6:24 am IST
SHARE ARTICLE
image
image

ਮਾਲਵਾ ਪੱਟੀ ਦੇ ਕਾਂਗਰਸੀ ਮਨਪ੍ਰੀਤ ਬਾਦਲ ਦੀ ਘੇਰਾਬੰਦੀ ਕਰਨ 'ਚ ਜੁਟੇ

 

ਬਠਿੰਡਾ, 7 ਨਵੰਬਰ (ਸੁਖਜਿੰਦਰ ਮਾਨ) : ਸੂਬੇ 'ਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਨਿਕਲੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਮਾਲਵਾ ਪੱਟੀ 'ਚ ਘੇਰਾਬੰਦੀ ਹੋਣ ਦੀ ਸੁਬਗੁਹਾਟ ਸੁਣਾਈ ਦੇਣ ਲੱਗੀ ਹੈ | ਹਾਲਾਂਕਿ ਅਪਣੇ ਸੁਭਾਅ ਮੁਤਾਬਕ ਸ. ਬਾਦਲ ਚੁੱਪ-ਚਪੀਤੇ ਮੈਦਾਨ 'ਚ ਡਟੇ ਹੋਏ ਹਨ ਪ੍ਰੰਤੂ ਉਨ੍ਹਾਂ ਦੇ ਕਾਂਗਰਸ ਦੇ ਅੰਦਰੋਂ ਬੋਲਣ ਵਾਲਿਆਂ ਦੀ ਕਤਾਰ ਲੰਮੀ ਹੋਣ ਲੱਗੀ ਹੈ | ਇਸ ਦੀ ਸ਼ੁਰੂਆਤ ਸੱਭ ਤੋਂ ਪਹਿਲਾਂ ਮਨਪ੍ਰੀਤ ਦੇ ਪੁਰਾਣੇ ਹਲਕੇ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਤੇ ਹੁਣ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੀਤੀ ਸੀ ਤੇ ਜਿਹੜੀ ਅੰਦਰਖਾਤੇ ਹੁਣ ਵੀ ਜਾਰੀ ਰੱਖੀ ਹੋਈ ਹੈ | ਉਨ੍ਹਾਂ ਵਲੋਂ ਹੁਣ ਬਠਿੰਡਾ ਸ਼ਹਿਰ ਦੇ ਗੇੜੇ ਵੀ ਵਧਾ ਦਿਤੇ ਗਏ ਹਨ |
ਇਸੇ ਤਰ੍ਹਾਂ ਮਨਪ੍ਰੀਤ ਬਾਦਲ ਦੇ ਨਾਲ ਹੀ ਪੀਪਲਜ਼ ਪਾਰਟੀ ਵਿਚੋਂ ਕਾਂਗਰਸ ਵਿਚ ਆਏ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਤਾਂ ਵਿੱਤ ਮੰਤਰੀ ਵਿਰੁਧ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਗਾ ਦਿਤਾ ਸੀ | ਹਾਲੇ ਕੁੱਝ ਦਿਨ ਤੋਂ ਮਾਹੌਲ ਠੰਢਾ ਚਲ ਰਿਹਾ ਸੀ ਪ੍ਰੰਤੂ ਹੁਣ ਚੰਨੀ ਵਜ਼ਾਰਤ 'ਚ ਬਾਹਰ ਰੱਖੇ ਗਏ ਹਲਕਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਮੋਰਚਾ ਖੋਲ ਦਿਤਾ ਹੈ | ਸਾਬਕਾ ਮਾਲ ਮੰਤਰੀ ਵਲੋਂ ਇਕ ਨਿਜੀ ਚੈਨਲ ਨਾਲ ਕੀਤੀ ਗਈ ਗੱਲਬਾਤ ਅੱਜ ਸਾਰਾ ਦਿਨ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ | ਜ਼ਿਕਰਯੋਗ ਹੈ ਕਿ ਸ. ਕਾਂਗੜ ਕੈਪਟਨ ਖੇਮੇ ਵਿਚ ਮੰਨੇ ਜਾਂਦੇ ਸਨ ਪ੍ਰੰਤੂ ਅੱਜਕਲ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਨੇੜੇ ਹਨ ਤੇ ਉਨ੍ਹਾਂ ਦੀ ਮੁੱਖ ਮੰਤਰੀ ਚੰਨੀ ਨਾਲ ਵੀ 'ਸੂਤ' ਹੈ | ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਪਹਿਲਾਂ ਦੋਹਾਂ ਆਗੂਆਂ ਵਿਚਕਾਰ ਕਈ ਮੁੱਦਿਆਂ ਨੂੰ  ਲੈ ਕੇ ਖੜਕਦੀ ਰਹੀ ਹੈ ਪ੍ਰੰਤੂ ਹੁਣ ਜਦ ਕਾਂਗੜ ਦੇ ਹੱਥੋਂ 'ਪਾਵਰ' ਜਾਂਦੀ ਰਹੀ ਹੈ ਤੇ ਮਨਪ੍ਰੀਤ ਬਾਦਲ ਸਿਆਸੀ ਤੌਰ 'ਤੇ ਤਕੜੇ ਹੋਏ ਹਨ ਤਾਂ ਅਜਿਹੇ ਵਿਚ ਹੁਣ ਉਸ ਨੂੰ  ਅਪਣੀ ਸਿਆਸੀ ਹੋਂਦ 'ਤੇ ਖ਼ਤਰਾ ਵਿਖਾਈ ਦੇਣ ਲੱਗਿਆ ਹੈ ਜਿਸ ਦੇ ਚਲਦੇ ਆਉਂਦੇ ਦਿਨਾਂ 'ਚ ਇਹ ਸਿਆਸੀ ਟਸਲ ਹੋਰ ਗੰਭੀਰ ਰੁਖ਼ ਅਖ਼ਤਿਆਰ ਕਰ ਸਕਦੀ ਹੈ |
ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਕਾਂਗੜ ਨੂੰ  ਸ਼ੱਕ ਹੈ ਕਿ ਵਿੱਤ ਮੰਤਰੀ ਵਲੋਂ ਉਸ ਦੇ ਹਲਕੇ 'ਚ ਵਿਰੋਧੀਆਂ ਨੂੰ  ਸ਼ਹਿ ਦਿਤੀ ਜਾ ਰਹੀ ਹੈ ਜਿਸ ਦੇ ਚਲਦੇ ਉਨ੍ਹਾਂ ਹੁਣ ਸਪੱਸ਼ਟ ਤੌਰ 'ਤੇ ਵਿੱਤ ਮੰਤਰੀ ਵਲ ਇਸ਼ਾਰਾ ਕਰ ਕੇ ਮੁੱਖ ਮੰਤਰੀ ਚੰਨੀ ਨੂੰ  ਬਚਣ ਦੀ ਸਲਾਹ ਦਿਤੀ ਹੈ | ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਬਠਿੰਡਾ ਸ਼ਹਿਰੀ ਸੀਟ ਖੁੱਸਣ ਕਾਰਨ ਵਿੱਤ ਮੰਤਰੀ ਨਾਲ ਨਰਾਜ਼ ਚਲੇ ਆ ਰਹੇ ਹਨ | ਜਦੋਂਕਿ ਮਾਨਸਾ ਹਲਕੇ ਦੇ ਧੜੱਲੇਦਾਰ ਸਿਆਸੀ ਪ੍ਰਵਾਰ ਮੰਨੇ ਜਾਂਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦਾ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਸ: ਬਾਦਲ ਨਾਲ ਛੱਤੀ ਦਾ ਅੰਕੜਾ ਚਲਦਾ ਆ ਰਿਹਾ | ਜਦੋਂਕਿ ਮਾਲਵਾ ਪੱਟੀ ਦਾ ਇਕ ਹੋਰ ਸੀਨੀਅਰ ਵਿਧਾਇਕ ਜੋ ਯੋਗ ਹੋਣ ਦੇ ਬਾਵਜੂਦ ਪਹਿਲਾਂ ਕੈਪਟਨ ਤੇ ਹੁਣ ਚੰਨੀ ਸਰਕਾਰ ਵਿਚ ਮੰਤਰੀ ਬਣਨ ਤੋਂ ਵਾਂਝੇ ਰਹਿ ਗਏ ਹਨ, ਨੂੰ  ਵੀ ਅੰਦਰ ਖਾਤੇ ਦੁਖੀ ਦਸਿਆ ਜਾ ਰਿਹਾ ਹੈ | ਅਜਿਹੇ ਹਾਲਾਤ 'ਚ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਮਾਲਵਾ ਖੇਤਰ ਅੰਦਰ ਕਾਂਗਰਸ ਪਾਰਟੀ ਦੇ ਸਿਆਸੀ ਹਾਲਾਤ ਕਾਫ਼ੀ ਰੌਚਕ ਹੋ ਸਕਦੇ ਹਨ |
         
ਇਸ ਖ਼ਬਰ ਨਾਲ ਸਬੰਧਤ ਫੋਟੋ 7 ਬੀਟੀਆਈ 5 ਵਿਚ ਹੈ |
ਫ਼ੋਟੋ: ਇਕਬਾਲ ਸਿੰਘ

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement