
ਗਊਸ਼ਾਲਾ ਕਮੇਟੀ ਵਲੋਂ ਗੋਪੀ ਅਸ਼ਟਮੀ ਮੌਕੇ ਡਾਕਟਰ ਸਿਕੰਦਰ ਸਿੰਘ ਦਾ ਸਨਮਾਨ
ਬੱਸੀ ਪਠਾਣਾਂ, 7 ਨਵੰਬਰ ( ਗੁਰਸ਼ਰਨ ਸਿੰਘ ਰੁਪਾਲ) : ਗਊਸ਼ਾਲਾ ਪ੍ਰਬੰਧਕ ਕਮੇਟੀ ਬਸੀ ਪਠਾਣਾ ਵੱਲੋ ਚੇਅਰਮੈਨ ਅਨੂਪ ਸਿੰਗਲਾ ਅਤੇ ਪ੍ਰਧਾਨ ਮੋਹਨ ਲਾਲ ਗੋਗਨਾ ਦੀ ਅਗਵਾਈ ਹੇਠ ਗੋਪ ਅਸ਼ਟਮੀ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਆਖਰੀ ਦਿਨ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ ਸਿਕੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਭਗਵਾਨ ਦੇ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਾਈ |
ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਗਊ ਮਾਤਾ ਦੇ ਸਰੀਰ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੈ ਇਸ ਲਈ ਸਾਨੂੰ ਗਊਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਸੱਭ ਤੋਂ ਉੱਤਮ ਕਾਰਜ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਧਾਰਮਿਕ ਸਮਾਗਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਕਥਾ ਵਿਆਸ ਸ੍ਰੀ ਸੱਤਿਆਦੇਵ ਸ਼ਰਮਾ ਨੇ ਡਾ ਸਿਕੰਦਰ ਸਿੰਘ, ਆੜ੍ਹਤੀ ਆਗੂ ਰਾਜੇਸ਼ ਸਿੰਗਲਾ ਤੇ ਹੋਰ ਪਤਵੰਤਿਆਂ ਦਾ ਸਨਮਾਨ ਕਰਨ ਉਪਰੰਤ ਸ਼ਰਧਾਲੂਆਂ ਨੂੰ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਕਵਿਤਾ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਕਮੇਟੀ ਦੇ ਅਹੁਦੇਦਾਰ ਭਾਰਤ ਭੂਸਣ ਸਰਮਾ, ਭੀਮ ਸੈਨ ਸੇਤੀਆ, ਪੰਡਿਤ ਲਕਸਮੀ ਕਾਂਤ, ਪੰਡਿਤ ਵਿਨੈ ਸਾਸਤਰੀ ਅਤੇ ਰਾਜਨ ਭੱਲਾ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਮੌਜੂਦ ਸਨ |
67ਛ - ਞUÉ1: 7 - É8+''+ 3