
ਚੰਗੀਆਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਹੋਇਆ ਸਨਮਾਨ
ਸਰਹਿੰਦ, 7 ਨਵੰਬਰ (ਚੀਮਾ)-ਸੰਤ ਬਾਬਾ ਉੱਤਮ ਸਿੰਘ ਸੇਵਾ ਸੋਸਾਇਟੀ ਸਰਹਿੰਦ ਫਤਹਿਗੜ੍ਹ ਸਾਹਿਬ ਵਲੋਂ ਸਨਮਾਨ ਸਮਾਰੋਹ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਦੌਰਾਨ ਵੱਖ ਵੱਖ ਖੇਤਰਾਂ 'ਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਦਾ ਉਦੇਸ਼ ਸੀ ਕਿ ਚੰਗਾ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇ ਤਾਂ ਜੋ ਹੋਰ ਵਿਅਕਤੀਆਂ ਅੰਦਰ ਵੀ ਚੰਗਾ ਕਾਰਜ ਕਰਨ ਦੀ ਭਾਵਨਾ ਪੈਦਾ ਹੋਵੇ | ਉਨ੍ਹਾਂ ਕਿਹਾ ਕਿ ਆਪਣੇ ਕਾਰਜ ਨੂੰ ਕੁਸ਼ਲਤਾਪੂਰਵਕ ਕਰਨ ਵਾਲੀਆਂ ਕੁਝ ਸ਼ਖ਼ਸੀਅਤਾਂ ਨੂੰ ਉਨ੍ਹਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਸਮਾਜ ਨੂੰ ਇਕ ਚੰਗਾ ਸੁਨੇਹਾ ਦਿੱਤਾ ਜਾ ਸਕੇ | ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਜਿਸ ਦੇ ਵਿਚ ਸਾਕਾਰਾਤਮਕ ਸੋਚ ਪੈਦਾ ਹੋਵੇ | ਇਸ ਮੌਕੇ ਡਾ. ਜੀਵਨਜੋਤ ਕੌਰ, ਡਾ. ਮਨਜਿੰਦਰ ਕੌਰ, ਡਾ. ਮਨਵਿੰਦਰ ਕੌਰ, ਪ੍ਰੀਤੀ ਵਿਸ਼ਾਲ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਰਤਨ ਸਿੰਘ, ਰਜੇਸ਼ ਕੁਮਾਰ, ਸਤਨਾਮ ਸਿੰਘ, ਰਮਨਜੀਤ ਕੌਰ, ਅੰਮਿ੍ਤਪਾਲ ਕੌਰ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
2