ਚੰਡੀਗੜ੍ਹ ’ਚ ਹੋਮ ਗਾਰਡ ਜਵਾਨ ਨੂੰ ਰਿਸ਼ਵਤ ਮੰਗਣੀ ਪਈ ਮਹਿੰਗੀ: ਵੀਡੀਓ ਬਣਾਉਂਦੇ ਹੀ ਮੂੰਹ ਛੁਪਾ ਕੇ ਭੱਜਿਆ
Published : Nov 8, 2022, 12:12 pm IST
Updated : Nov 8, 2022, 12:12 pm IST
SHARE ARTICLE
In Chandigarh, the home guard jawan had to ask for a bribe
In Chandigarh, the home guard jawan had to ask for a bribe

ਉਸ ਨੇ ਮੂੰਹ ਛੁਪਾ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ

 

ਚੰਡੀਗੜ੍ਹ: ਸੈਕਟਰ 26 ਸਥਿਤ ਟਰਾਂਸਪੋਰਟ ਲਾਈਟ ਪੁਆਇੰਟ 'ਤੇ ਇਕ ਪੁਲਿਸ ਅਧਿਕਾਰੀ ਦੀ ਵੀਡੀਓ ਸਾਹਮਣੇ ਆਈ ਹੈ। ਆਰੋਪ ਮੁਤਾਬਿਕ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਸੀ। ਉਸ ਨੇ ਵਰਦੀ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਧਮਕਾਇਆ, ਉਸ ਦੀ ਬਾਈਕ ਦੀ ਚਾਬੀ ਕੱਢ ਲਈ ਅਤੇ ਉਸ ਦਾ ਲਾਇਸੈਂਸ ਲੈ ਲਿਆ।
ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਕਥਿਤ ਤੌਰ ’ਤੇ 500 ਰੁਪਏ ਦੀ ਮੰਗ ਕੀਤੀ ਗਈ। ਇਸੇ ਦੌਰਾਨ ਜਦੋਂ ਨੌਜਵਾਨ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਆਪਣਾ ਪਰਸ ਚੈੱਕ ਕਰਵਾਉਣ ਲਈ ਕਿਹਾ। ਪਰਸ ਵਿੱਚੋਂ ਕਰੀਬ 50 ਰੁਪਏ ਬਰਾਮਦ ਹੋਏ।

ਇਲਜ਼ਾਮ ਅਨੁਸਾਰ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਲਾਇਸੈਂਸ ਨਹੀਂ ਮਿਲੇਗਾ। ਇਸ ਦੇ ਨਾਲ ਹੀ ਉਸ ਨੇ ਉਸ ਨੂੰ 30 ਤੋਂ 50 ਰੁਪਏ ਦੇਣ ਲਈ ਕਿਹਾ। 

ਮੌਕੇ 'ਤੇ ਮੀਡੀਆ ਕਰਮੀਆਂ ਦੇ ਪੁੱਜਣ 'ਤੇ ਚੈਨਲ ਦਾ ਮਾਈਕ ਦੇਖ ਕੇ ਪੁਲਿਸ ਮੁਲਾਜ਼ਮ ਨੇ ਨੌਜਵਾਨ ਦੇ ਮੋਟਰਸਾਈਕਲ ਦੀ ਚਾਬੀ ਅਤੇ ਲਾਇਸੈਂਸ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਮੂੰਹ ਛੁਪਾ ਕੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਉਹ ਕਈ ਵਾਰ ਮੂੰਹ ਛੁਪਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੂੰ ਇਸ ਤਰ੍ਹਾਂ ਭੱਜਦਾ ਦੇਖ ਕੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਕਰਮਚਾਰੀ ਨੇ ਵਰਦੀ ਛੁਪਾਉਣ ਲਈ ਉੱਪਰੋਂ ਕਮੀਜ਼ ਪਾਈ ਹੋਈ ਸੀ। ਇਲਜ਼ਾਮ ਮੁਤਾਬਕ ਹੋਮ ਗਾਰਡ ਜਵਾਨ ਨੇ ਵੀ ਭੱਦੀ ਭਾਸ਼ਾ ਵੀ ਵਰਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੁਲਿਸ ਮੁਲਾਜ਼ਮ ਚੰਡੀਗੜ੍ਹ ਪੁਲਿਸ ਵਿੱਚ ਹੋਮਗਾਰਡ ਦੱਸਿਆ ਜਾਂਦਾ ਹੈ ਅਤੇ ਉਸ ਦੀ  ਡਿਊਟੀ ਪੀ.ਸੀ.ਆਰ. ’ਤੇ ਸੀ. ਉਸ ਦਾ ਨਾਂ ਸੰਦੀਪ ਕੁਮਾਰ ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਸਮੇਤ ਉੱਚ ਪੁਲਿਸ ਅਧਿਕਾਰੀਆਂ ਤੱਕ ਸਾਂਝਾ ਕਰ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਡੀਐਸਪੀ (ਪੀਆਰਓ) ਰਾਮ ਗੋਪਾਲ ਨਾਲ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੀ ਜਾਂਚ ਤੋਂ ਬਾਅਦ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।


 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement