Sri Muktsar News : ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, ਚੱਲਦੀ ਕਾਰ ਦਾ ਟਾਇਰ ਫੱਟਣ ਨਾਲ ਕਾਰ ਦਰਖਤ ’ਚ ਵੱਜੀ 

By : BALJINDERK

Published : Nov 8, 2024, 3:08 pm IST
Updated : Nov 8, 2024, 3:08 pm IST
SHARE ARTICLE
ਹਾਦਸਾ ਗ੍ਰਸਤ ਕਾਰ ਦੀ ਤਸਵੀਰ
ਹਾਦਸਾ ਗ੍ਰਸਤ ਕਾਰ ਦੀ ਤਸਵੀਰ

Sri Muktsar News : ਕਾਰ ਅਤੇ ਘਰ ਦਾ ਹੋਇਆ ਵੱਡਾ ਨੁਕਸਾਨ ਕਾਰ ਦੇ ਏਅਰ ਬੈਗ ਖੁੱਲਣ ਕਾਰਨ ਡਾਕਟਰ ਦੇ ਮਾਮੂਲੀ ਸੱਟਾਂ ਲੱਗੀਆਂ 

Sri Muktsar News :  ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ 'ਤੇ ਨੈਸ਼ਨਲ ਹਾਈਵੇ ਨੰਬਰ 754 ’ਤੇ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ ਰਫ਼ਤਾਰ ਕਾਰ ਟਾਇਰ ਫਟਣ ਕਾਰਨ ਕਾਰ ਇੱਕ ਡਾਕਟਰ ਦੇ ਘਰ ’ਚ ਜਾ ਵੜੀ।  

ਜਾਣਕਾਰੀ ਮੁਤਾਬਕ ਬਠਿੰਡਾ ਦੇ ਪਰਗਮਾ ਹਸਪਤਾਲ ਵਿੱਚ ਬਤੌਰ ਡਾਕਟਰ ਸੇਵਾਵਾਂ ਦੇਣ ਵਾਲੇ ਘੁਬਾਇਆ ਦੇ ਇੱਕ ਡਾਕਟਰ ਦੀ ਕਾਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦ ਉਹ ਜਲਾਲਾਬਾਦ ਤੋਂ ਬਠਿੰਡਾ ਜਾ ਰਿਹਾ ਸੀ ਤਾਂ ਪਿੰਡ ਫਾਲੀਆਂ ਵਾਲਾ ਨਜ਼ਦੀਕ ਅਚਾਨਕ ਕਾਰ ਦਾ ਟਾਇਰ ਫੱਟ ਗਿਆ।  ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਇਸੇ ਦੌਰਾਨ ਕਾਰ ਪਹਿਲਾਂ ਇੱਕ ਦਰਖਤ ਵਿੱਚ ਟਕਰਾਈ ਅਤੇ ਬਾਅਦ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਗਈ। ਜਿਸ ਦੇ ਨਾਲ ਘਰ ਦਾ ਗੇਟ ਟੁੱਟ ਗਿਆ ਅਤੇ ਕਾਰ ਦਾ ਵੀ ਵੱਡਾ ਨੁਕਸਾਨ ਹੋ ਗਿਆ। ਗਨੀਮਤ ਰਹੀ ਕਿ ਇਸ ਦੌਰਾਨ ਏਅਰ ਬੈਗ ਖੁਲਣ ਕਾਰਨ ਡਾਕਟਰ ਦੀ ਜਾਨ ਬਚ ਗਈ। ਕਾਰ ਦੇ ਵਿੱਚ ਡਾਕਟਰ ਇਕੱਲਾ ਹੀ ਸਵਾਰ ਸੀ।

(For more news apart from accident happened on Sri Muktsar Sahib National Highway, car hit tree due to burst tire of the moving car. News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement