ਵਿਕਾਸ ਕਾਰਜਾਂ ਨਾਲ ਸਬੰਧਤ ਫ਼ਾਈਲਾਂ ਦੇ ਕਲੀਅਰ ਹੋਣ ਵਿਚ ਦੇਰੀ ਬਾਅਦ ਉਨ੍ਹਾਂ ਤੋਂ ਮੰਗਿਆ ਗਿਆ ਸੀ ਅਸਤੀਫ਼ਾ
ਚੰਡੀਗੜ੍ਹ, 7 ਨਵੰਬਰ (ਭੁੱਲਰ): ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੂੰ ਅਹੁਦੇ ਤੋਂ ਫ਼ਾਰਗ ਕਰ ਦਿਤਾ ਹੈ। ਰਵੀ ਚਾਵਲਾ ਨੂੰ ਇਮਾਰਤਾਂ ਅਤੇ ਸੜਕਾਂ ਦੇ ਟੈਂਡਰਾਂ ਦੀ ਜਾਂਚ ਲਈ ਨਿਯੁਕਤ ਕੀਤਾ ਸੀ ਪਰ ਕੁੱਝ ਸ਼ਿਕਾਇਤਾਂ ਮਿਲਣ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਵਿਕਾਸ ਕਾਰਜਾਂ ਨਾਲ ਸਬੰਧਤ ਫ਼ਾਈਲਾਂ ਦੇ ਕਲੀਅਰ ਹੋਣ ਵਿਚ ਦੇਰੀ ਬਾਅਦ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਗਿਆ ਸੀ।
