ਪੰਜਾਬੀ ਨੌਜਵਾਨ ਦੀ ਦੁਬਈ ਵਿੱਚ ਹੋਈ ਸੀ ਮੌਤ
ਕੋਟਕਪੂਰਾ: ਸਥਾਨਕ ਮੁਹੱਲਾ ਗੋਬਿੰਦਪੁਰੀ ਦੇ ਵਸਨੀਕ ਇਕ ਵਿਅਕਤੀ ਦੀ ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਮ੍ਰਿਤਕ ਦੇ ਭਰਾ ਅਵਤਾਰ ਸਿੰਘ ਬੰਟੀ ਨੇ ਦੱਸਿਆ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ (33) ਕੁਝ ਸਾਲ ਪਹਿਲਾ ਕੰਮਕਾਰ ਲਈ ਦੁਬਈ ਗਿਆ ਸੀ।
ਪਿਛਲੇ ਦਿਨੀਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਅੱਜ ਮ੍ਰਿਤਕ ਸੁਖਦੇਵ ਸਿੰਘ ਦਾ ਕੋਟਕਪੂਰਾ ਦੇ ਰਾਮਬਾਗ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਕੌਂਸਲਰ ਮਨਪ੍ਰੀਤ ਸ਼ਰਮਾ ਉਰਫ ਕਾਕੂ, ਕੌਂਸਲਰ ਹਰਵਿੰਦਰ ਸਿੰਘ ਰਿੰਕੂ, ਗਣਪਤ ਰਾਏ ਪੰਮੀ, ਐਡਵੋਕੇਟ ਅਨੂਪ੍ਰਤਾਪ ਸਿੰਘ, ਐਡਵੋਕੇਟ ਗੁਰਮੇਲ ਸਿੰਘ ਸੰਧੂ, ਸੇਵਾ-ਮੁਕਤ ਐਸ.ਡੀ.ਓ ਤਾਰਾ ਸਿੰਘ, ਗੁਰਦਿਆਲ ਸਿੰਘ ਗੋਗਾ, ਸਾਬਕਾ ਵਾਈਸ ਪ੍ਰਧਾਨ ਭੂਸ਼ਨ ਮਿੱਤਲ, ਮਨਜੀਤ ਸਿੰਘ ਸੁਖੀਜਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
