
ਨਰਮ-ਗਰਮ ਧੜਿਆਂ ਕੋਲ ਮਾਸਟਰ ਤਾਰਾ ਸਿੰਘ, ਟੌਹੜਾ, ਤੁੜ, ਤਲਵੰਡੀ ਵਰਗੇ ਸ਼ੇਰ-ਗਰਜ ਵਾਲੇ ਅਤੇ ਕੌਮ ਦਾ ਦਰਦ ਰੱਖਣ ਵਾਲੇ ਆਗੂ ਨਹੀਂ ਰਹੇ
ਅੰਮ੍ਰਿਤਸਰ, 7 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਰਕਰਾਰ ਰੱਖਣ ਦੇ ਮਸਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲੋਕ-ਸਭਾ ਵਿਚ ਮੁਕਰ ਜਾਣ 'ਤੇ ਸਿੱਖ ਕੌਮ ਵਿਚ ਰੋਹ ਹੈ। ਇਸ ਸਬੰਧੀ ਸਿੱਖ ਤੇ ਗ਼ੈਰ ਸਿੱਖ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੇ ਇਸ ਤਰ੍ਹਾਂ ਕਿਉਂ ਕੀਤਾ? ਅਮਿਤ ਸ਼ਾਹ ਵਲੋਂ ਯੂ-ਟਰਨ ਕਿਉਂ ਲਿਆ ਗਿਆ?
Balwant Singh Rajoana
ਸਿੱਖ ਹਲਕਿਆਂ ਮੁਤਾਬਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 2012 ਵਿਚ ਸਿੱਖਾਂ ਦੇ ਸੜਕਾਂ 'ਤੇ ਉਤਰਨ ਕਰ ਕੇ ਮੁਲਤਵੀ ਕੀਤੀ ਗਈ ਸੀ ਪਰ ਇਸ ਵੇਲੇ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵਾਂਗਡੋਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੈ
BJP
ਜੋ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਪਾ ਕੇ ਚਲ ਰਹੇ ਹਨ ਪਰ ਉਨ੍ਹਾਂ ਕੋਲ ਦਬਾਅ ਬਣਾਉਣ ਦੀ ਸ਼ਕਤੀ ਨਹੀਂ ਰਹੀ, ਇਸ ਦਾ ਕਾਰਨ ਬੇਅਦਬੀ ਕਾਂਡ ਅਤੇ ਸੌਦਾ-ਸਾਧ ਨਾਲ ਸਾਂਝ ਰਖਣਾ ਹੈ। ਇਸ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਵੱਡਾ ਫ਼ੈਸਲਾ ਲੈਣ ਦੀ ਹਿੰਮਤ ਨਹੀਂ ਕਰ ਰਿਹਾ। ਦੂਸਰੇ ਪਾਸੇ ਪੰਥਕ ਸੰਗਠਨ ਵੀ ਪਾਟ-ਧਾੜ ਵਿਚ ਹਨ ਤੇ ਆਪੋ-ਅਪਣੀ ਡਫਲੀ ਵਜਾ ਰਹੇ ਹਨ
Best leader and writer Master Tara Singh
ਜਿਸ ਤੋਂ ਸਿੱਖ ਵਿਰੋਧੀ ਸ਼ਕਤੀਆਂ ਪੂਰੀ ਤਰ੍ਹਾਂ ਜਾਣੂ ਹਨ। ਸਿੱਖਾਂ ਕੋਲ ਮਾਸਟਰ ਤਾਰਾ ਸਿੰਘ, ਮੋਹਨ ਸਿੰਘ ਤੁੜ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਸ਼ੇਰ-ਗਰਜ ਵਾਲੇ ਤੇ ਕੌਮ ਦਾ ਦਰਦ ਰੱਖਣ ਵਾਲੇ ਆਗੂ ਨਹੀਂ ਰਹੇ।
Shiromani Akali Dal
ਸਿੱਖ ਹਲਕਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿਚ ਸਿੱਖ ਮਸਲਿਆਂ ਦਾ ਏਜੰਡਾ ਤਿਆਗ ਕੇ ਭਾਜਪਾ ਦਾ ਝੰਡਾ ਫੜਨ ਕਰ ਕੇ ਅਜਿਹੀ ਨੌਬਤ ਆਈ ਹੈ। ਸਿੱਖ ਲੀਡਰਸ਼ਿਪ ਨੂੰ ਦਬਾਅ ਦੀ ਨੀਤੀ ਅਪਣਾਉਣੀ ਪਵੇਗੀ।