
10 ਕਰੋੜ ਦੀ ਲਾਗਤ ਵਾਲਾ Nature Park ਬਣਾਉਣ ਦਾ ਕੀਤਾ ਐਲਾਨ
ਸ੍ਰੀ ਅਨੰਦਪੁਰ ਸਾਹਿਬ : ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਸ ਸਬੰਧ ਵਿਚ ਵਿਰਾਸਤ-ਏ-ਖ਼ਾਲਸਾ ਆਡੀਟੋਰੀਅਮ 'ਚ ਵਿਸ਼ੇਸ਼ ਸਮਾਗਮ ਰੱਖਿਆ ਗਿਆ।
CM charanjit singh channi
ਮੁੱਖ ਮੰਤਰੀ ਚੰਨੀ ਨੇ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੱਸੀ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸਿਰਫ਼ ਇੱਕ ਧਰਮ ਦੀ ਰਾਖੀ ਨਹੀਂ ਕੀਤੀ ਸਗੋਂ ਉਹ ਇੱਕ ਮਿਸਾਲ ਬਣੇ ਅਤੇ ਇਹ ਸੰਦੇਸ਼ ਦਿਤਾ ਕੇ ਸਾਰਿਆਂ ਨੂੰ ਆਪਣਾ ਧਰਮ ਮੰਨਣ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਹਿੰਦੂ ਧਰਮ ਦੀ ਵੀ ਰਾਖੀ ਕੀਤੀ ਅਤੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਪ੍ਰਾਪਤ ਕੀਤੀ।
CM charanjit singh channi
ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰੰਘਰੇਟਾ ਗੁਰੂ ਕਾ ਬੇਟਾ ਦਾ ਖ਼ਿਤਾਬ ਵੀ ਮਿਲਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਵੱਡੇ ਐਲਾਨ ਕੀਤੇ -
CM charanjit singh channi
-10 ਕਰੋੜ ਦੀ ਲਾਗਤ ਵਾਲਾ Nature Park ਬਣਾਉਣ ਦਾ ਕੀਤਾ ਐਲਾਨ
-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ ਪਾਰਕ ਦਾ ਨਾਮ
-4 ਕਰੋੜ 16 ਲੱਖ ਰੁਪਏ ਦੇ ਸੋਲਰ ਪਲਾਂਟ ਦਾ ਰੱਖਿਆ ਨੀਂਹ ਪੱਥਰ
- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਿਊਜ਼ੀਮ ਦਾ ਹੋਵੇਗਾ ਨਵੀਨੀਕਰਨ
-ਭਾਈ ਜੈਤਾ ਜੀ ਮੈਮੋਰੀਅਲ ਲਈ ਦਿਤੇ 2 ਕਰੋੜ ਰੁਪਏ
-ਕਮਿਊਨਿਟੀ ਸੈਂਟਰ ਲਈ ਦਿਤੇ ਜਾਣਗੇ 5 ਕਰੋੜ ਰੁਪਏ
-ਬਣਾਇਆ ਜਾਵੇਗਾ ਫ਼ਾਇਰ ਬ੍ਰਿਗੇਡ ਦਾ ਦਫ਼ਤਰ
CM charanjit singh channi
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਦੀ ਵੀ ਸਿੱਖ ਧਰਮ ਵਿਚ ਵੱਡੀ ਦੇਣ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸਰਕਾਰੀ ਛੁੱਟੀ ਹੋਇਆ ਕਰੇਗੀ। ਇਸ ਮੌਕੇ ਸਪੀਕਰ ਕੇ ਪੀ ਸਿੰਘ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੀ ਮੌਜੂਦ ਸਨ।