
ਹੰਗਾਮੇ ਬਾਅਦ ਦੇਰ ਰਾਤ ਹੋਇਆ ਨਤੀਜੇ ਦਾ ਐਲਾਨ
Punjab Secretariat polls : ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਐਸੋਸ਼ਸ਼ਨ ਦੀਆਂ ਹੌਈਆਂ ਚੋਣਾਂ ’ਚ ਸੁਖਚੈਨ ਸਿੰਘ ਖਹਿਰਾ ਗਰੁੱਪ ਨੂੰ ਹੂੰਝਾ ਫੇਰ ਜਿੱਤ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ’ਚ ਲਗਾਤਾਰ ਸਕੱਤਰੇਤ ਮੁਲਾਜ਼ਮਾਂ ਦੇ ਅਹੁਦਾਰ ਸਰਬਸੰਤੀ ਨਾਲ ਚੁਣੇ ਜਾਂਦੇ ਰਹੇ ਹਨ ਤੇ ਲੰਮੇ ਸਮੇਂ ਬਾਅਦ ਇਸ ਵਾਰ ਵੋਟਾਂ ਪਈਆਂ ਹਨ।
ਸ਼ਾਮ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਜੋ ਰਾਤ ਤਕ ਚਲੀ। ਇਸੇ ਦੌਰਾਨ ਗਿਣਤੀ ਸਮੇ ਪੋਲਿੰਗ ਕੇਂਦਰ ’ਚ ਕੁਝ ਅਣਅਧਿਕਾਰਤ ਬੰਦਿਆਂ ਦੇ ਗਿਣਤੀ ਸਮੇ ਬੈਠਣ ਕਾਰਨ ਹੰਗਾਮਾ ਵੀ ਹੋਈਆਂ ਤੇ ਆਖ਼ਰ ਰਾਤ ਸਮੇਂ ਨਤੀਜਾ ਐਲਾਨਿਆ ਗਿਆ। ਸਾਰੇ ਅਹੁਦਿਆਂ ਉਪਰ ਖਹਿਰਾ ਗਰੁੱਪ ਦੇ ਉਮੀਦਵਾਰ ਹੀ ਜਿਤੇ ਹਨ।
ਪ੍ਰਧਾਨ ਦੇ ਅਹੁਦੇ ਉਪਰ ਸੁਸ਼ੀਲ ਕੁਮਾਰ ਫੌਜੀ ਜੇਤੂ ਰਹੇ। ਕਮਲਜੀਤ ਕੌਰ ਸੀਨੀਅਰ ਉਪ ਪ੍ਰਧਾਨ, ਸੰਦੀਪ ਕੁਮਾਰ ਤੇ ਇਕਮੀਤ ਕੌਰ ਉਪ ਪ੍ਰਧਾਨ, ਸਾਹਿਲ ਸ਼ਰਮਾ ਜਨਰਲ ਸਕੱਤਰ, ਮਿਥੁਨ ਚਾਵਲਾ ਵਿੱਤ ਸਕੱਤਰ ਸੰਦੀਪ ਕੌਸ਼ਲ ਸੰਗਠਨ ਸਕੱਤਰ, ਜਗਦੀਪ ਕੁਮਾਰ ਪ੍ਰੈੱਸ ਸਕੱਤਰ, ਇੰਦਰਪਾਲ ਸੰਧੂ ਕੋਆਰਡੀਨੇਟਰ ਚੁਣੇ ਗਏ ਹਨ।
(For more news apart from Khaira group bags all seats in Punjab Secretariat polls, stay tuned to Rozana Spokesman)