Moga News : ਮ੍ਰਿਤਕ ਬਾਘਾ ਪੁਰਾਣਾ ਤੋਂ ਪਿੰਡ ਗਿੱਲ ਫੀਡ ਫੈਕਟਰੀ ’ਚ ਕੰਮ ਕਰਨ ਲਈ ਜਾ ਰਿਹਾ ਸੀ
Moga News : ਮੋਗਾ ਦੇ ਬਾਘਾ ਪੁਰਾਣਾ ਪਿੰਡ ਲੰਗੇਆਣਾ ਦਾ ਰਹਿਣ ਵਾਲਾ ਰਾਜੂ ਨਾਮ ਦਾ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਘਾ ਪੁਰਾਣਾ ਤੋਂ ਪਿੰਡ ਗਿੱਲ ਫੀਡ ਫੈਕਟਰੀ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਤਾਂ ਸਾਹਮਣੇ ਤੋ ਆ ਰਹੀ ਜੁਝਾਰ ਕੰਪਨੀ ਦੀ ਬੱਸ ਨੇ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਮੋਟਰਸਾਈਕਲ ਸਵਾਰ ਰਾਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਜੂ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਅਤੇ ਉਸਦੇ ਦੋ ਬੱਚੇ ਹਨ। ਪਿੰਡ ਵਾਸੀਆਂ ਵੱਲੋਂ ਇਨਸਾਫ ਨਾ ਮਿਲਣ ਕਰਕੇ ਬਾਘਾ ਪੁਰਾਣਾ ਰੋਡ ਦੇ ਉੱਪਰ ਧਰਨਾ ਲਾ ਕੇ ਰੋਡ ਬੰਦ ਕਰ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
(For more news apart from A motorcyclist died in a collision with a bus in Moga News in Punjabi, stay tuned to Rozana Spokesman)