ਕਿਹਾ, “SGPC ਨੇ ਆਪਣੇ ਪੱਧਰ ’ਤੇ ਪਹਿਲੋਂ ਹੀ ਜਾਂਚ ਕਰਕੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਦਿੱਤੀ ਹੈ”
ਅੰਮ੍ਰਿਤਸਰ: SGPC ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਐਸਜੀਪੀਸੀ ਨੇ ਆਪਣੇ ਪੱਧਰ ਤੇ ਪਹਿਲੋਂ ਹੀ ਜਾਂਚ ਕਰਕੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲੋਂ ਹੀ ਹੁਕਮ ਜਾਰੀ ਹੋ ਚੁੱਕਾ ਸੀ। ਜਿਸ ਦੇ ਤਹਿਤ ਸਾਰੇ ਅਧਿਕਾਰੀਆਂ ਦੇ ਉੱਤੇ ਐਸਜੀਪੀਸੀ ਨੇ ਕਾਰਵਾਈ ਕਰ ਦਿੱਤੀ ਹੈ।
ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਲਾਪਤਾ ਸ਼ਬਦ ਜਿਹੜਾ ਇਹ ਲੋਕ ਵਰਤ ਰਹੇ ਹਨ ਬਿਲਕੁਲ ਵੀ ਨਾ ਵਰਤਿਆ ਜਾਵੇ ਨਾ ਹੀ ਕੋਈ ਸਰੂਪ ਲਾਪਤਾ ਹੋਇਆ ਹੈ ਅਤੇ ਨਾ ਹੀ ਕਦੀ ਹੋਏਗਾ ਗੁਰੂ ਮਹਾਰਾਜ ਆਪ ਸਜ਼ਾਵਾਂ ਦੇਣ ਵਾਲੇ ਬੈਠੇ ਹਨ।
ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਸ ਤੇ ਸਿਆਸਤ ਹੋ ਰਹੀ ਹੈ ਇਹ ਮਾਮਲਾ ਪੰਜ ਸੱਤ ਸਾਲ ਪੁਰਾਣਾ ਹੈ ਜਿਸ ਤੇ ਐਸਜੀਪੀਸੀ ਨੇ ਜਿਹੜੇ ਅਧਿਕਾਰੀ ਉਸ ਵੇਲੇ ਮੌਜੂਦ ਸਨ ਉਹਨਾਂ ਤੇ ਕਾਰਵਾਈ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਗਲਤੀ ਕਰਦਾ ਹੈ ਕਿ ਮੁੱਖ ਮੰਤਰੀ ਉਸ ਤੇ ਅਸਤੀਫਾ ਦਿੰਦੇ ਹਨ। ਇਹ ਸਿਰਫ ਸਿਆਸਤ ਹੋ ਰਹੀ ਹੈ।
ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਪੰਥਕ ਹੌਕੇ ਜਾਂ ਮਹਾ ਪੰਚਾਇਤਾਂ ਕਰ ਰਹੇ ਹਨ ਉਨਾਂ ਨੂੰ ਇਹ ਨਹੀਂ ਕਦੀ ਦਿਖਾਈ ਦਿੱਤਾ ਕਿ ਐਸਜੀਪੀਸੀ ਕਿੰਨੇ ਵਧੀਆ ਪ੍ਰਬੰਧ ਕਰ ਰਹੀ ਹੈ ਕਿੰਨੀ ਸੰਗਤਾਂ ਦੀ ਦੇਖਭਾਲ ਹੋ ਰਹੀ ਹੈ ਕਿੰਨੀ ਸਾਫ ਸਫਾਈ ਦੇ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਚੱਲ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰਾਂ ਨੂੰ ਪੰਥਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਹੈ ਕਿ 11 ਤਰੀਕ ਨੂੰ ਅੰਤ੍ਰਿੰਗ ਕਮੇਟੀ ਦੀ ਬੈਠਕ ਸੱਦੀ ਗਈ ਹੈ ਜਿਸ ਦੇ ਵਿੱਚ ਐਫਆਈਆਰ ਹੋਣ ਬਾਰੇ ਸਾਰੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
