
ਪੰਜਾਬ 'ਤੇ ਵਾਪਰੀ ਤ੍ਰਾਸਦੀ ਨੂੰ ਸਰਬਜੀਤ ਸਿੰਘ ਘੁਮਾਣ ਨੇ ਕਿਤਾਬ ਵਿਚ ਪੇਸ਼ ਕੀਤਾ ਹੈ। ਘੁਮਾਣ ਨੇ ਆਪਣੀ ਕਿਤਾਬ 'ਦਾ ਬੁੱਚੜ ਆਫ ਪੰਜਾਬ' ਵਿਚ ਪੰਜਾਬ ਦੇ ਸਾਬਕਾ ਪੁਲਿਸ...
ਚੰਡੀਗੜ੍ਹ : ਪੰਜਾਬ 'ਤੇ ਵਾਪਰੀ ਤ੍ਰਾਸਦੀ ਨੂੰ ਸਰਬਜੀਤ ਸਿੰਘ ਘੁਮਾਣ ਨੇ ਕਿਤਾਬ ਵਿਚ ਪੇਸ਼ ਕੀਤਾ ਹੈ। ਘੁਮਾਣ ਨੇ ਆਪਣੀ ਕਿਤਾਬ 'ਦਾ ਬੁੱਚੜ ਆਫ ਪੰਜਾਬ' ਵਿਚ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਵੱਲੋਂ ਵਰਤਾਏ ਗਏ ਭਾਣੇ ਬਾਰੇ ਲਿਖਿਆ ਹੈ। ਸਪੋਕੇਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਆਪਣੀ ਕਿਤਾਬ ਬਾਰੇ ਘੁਮਾਣ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸੂਬੇ ਦੇ ਦੁਖਾਂਤ ਨਾਲ ਜੁੜੇ ਹਨ ਅਤੇ ਕੇ ਪੀ ਐੱਸ ਗਿੱਲ ਦੇ ਬੁੱਚੜਪੁਣੇ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਹੈ। ਇਸਦੇ ਨਾਲ ਹੀ ਘੁਮਾਣ ਨੇ ਕਿਹਾ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਿੱਖ ਕੌਮ ਨਾਲ ਵਾਪਰੀ ਤ੍ਰਾਸਦੀ ਨੂੰ ਪੇਸ਼ ਕੀਤਾ ਨਾ ਕਿ ਕਿਸੇ ਦੀ ਮੁਖਾਲਫਤ ਕੀਤੀ ਹੈ।
ਦੱਸ ਦੇਈਏ ਕਿ ਇਹ ਕਿਤਾਬ ਬੀਤੇ ਦਿਨ ਅੰਮ੍ਰਿਤਸਰ ਦੀ ਧਰਤੀ ਤੋਂ ਰੀਲੀਜ਼ ਕੀਤੀ ਗਈ ਹੈ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਸ ਕਿਤਾਬ ਨੂੰ ਜਾਰੀ ਕਰਦਿਆਂ ਇਸ ਦੀਆਂ ਪਹਿਲੀਆਂ ਕਾਪੀਆਂ ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਉਭਾਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਜੂਨ 1984 ਦੇ ਘਲੂਘਾਰੇ ਮੌਕੇ ਮੋਹਰੀ ਰਹੇ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੂੰ ਸੌਂਪੀਆਂ।