ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਮੌਤਾਂ, 16 ਗੰਭੀਰ
Published : Jan 9, 2021, 2:17 am IST
Updated : Jan 9, 2021, 2:17 am IST
SHARE ARTICLE
image
image

ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਮੌਤਾਂ, 16 ਗੰਭੀਰ

ਪੁਲਿਸ ਅਤੇ ਆਬਕਾਰੀ ਅਧਿਕਾਰੀਆਂ 'ਤੇ ਹੋਈ ਕਾਰਵਾਈ   


ਬੁਲੰਦਸ਼ਹਿਰ, 8 ਜਨਵਰੀ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ | ਇਸ ਮਾਮਲੇ 'ਚ ਥਾਣਾ ਪੁਲਿਸ ਦੀ ਲਾਪਰਵਾਹੀ ਮੰਨਦੇ ਹੋਏ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਾਕੀ ਇੰਚਾਰਜ ਅਨੋਖੇ ਪੁਰੀ ਨੂੰ ਸਸਪੈਂਡ ਕੀਤਾ ਹੈ | ਨਾਲ ਹੀ ਮਾਮਲੇ 'ਚ ਤਿੰਨ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ | 
ਸਿਕੰਦਰਾਬਾਦ ਕੋਤਵਾਲੀ ਇਲਾਕੇ ਦੇ ਪਿੰਡ ਜੀਤਗੜ੍ਹੀ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕ ਬੀਮਾਰ ਹੋ ਗਏ, ਜਿਨ੍ਹਾਂ 'ਚੋਂ ਅੱਜ 5 ਲੋਕਾਂ ਦੀ ਮੌਤ ਹੋ ਗਈ ਹੈ | ਇਸ ਤੋਂ ਇਲਾਵਾ 16 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਹੈ | ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸ਼ਰਾਬ ਮਾਫੀਆ ਅਤੇ ਆਬਕਾਰੀ ਵਿਭਾਗ ਦੀ ਮਿਲੀਭੁਗਤ ਨਾਲ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ | ਘਟਨਾ ਤੋਂ ਬਾਅਦ ਸ਼ਰਾਬ ਮਾਫੀਆ ਕੁਲਦੀਪ ਫ਼ਰਾਰ ਹੈ | 
ਡੀ.ਐੱਮ. ਰਵਿੰਦਰ ਕੁਮਾਰ ਨੇ ਕਿਹਾ ਕਿ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਲੋਕਾਂ ਦੀ ਹਾਲਤ ਖ਼ਰਾਬ ਹੈ | ਸਾਡੀ ਪਹਿਲ ਇਨ੍ਹਾਂ 16 ਲੋਕਾਂ ਦੀ ਜਾਨ ਬਚਾਉਣ ਦੀ ਹੈ | ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਸੀ, ਇਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ | ਮਿ੍ਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਮੌਤ ਦੇ ਪਿਛੇ ਕਾਰਨ ਕੀ ਹੈ | ਬੁਲੰਦਸ਼ਹਿਰ ਦੀ ਘਟਨਾ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੇ ਹੁਕਮ ਦਿਤੇ ਹਨ | ਦੋਸ਼ੀਆਂ 'ਤੇ ਐੱਨ.ਐੱਸ.ਏ. ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ | ਸੀਨੀਅਰ ਅਧਿਕਾਰੀਆਂ ਨੂੰ ਤੁਰਤ ਮੌਕੇ 'ਤੇ ਜਾ ਕੇ ਹਰ ਪੀੜਤ ਨੂੰ ਚੰਗੇ ਇਲਾਜ ਦੇਣ ਦਾ ਨਿਰਦੇਸ਼ ਦਿਤਾ  ਹੈ | ਨਾਲ ਹੀ ਦੋਸ਼ੀ ਡਿਸਟੀਲਰੀ ਵਿਰੁਧ ਵੀ ਸਖ਼ਤ ਕਾਰਵਾਈ ਦਾ ਆਦੇਸ਼ ਦਿਤਾ ਹੈ | (ਪੀਟੀਆਈ)
ਬੁਲੰਦਸ਼ਹਿਰ ਦੇ ਐੱਸimageimage.ਐੱਸ.ਪੀ. ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਲਾਪਰਵਾਹੀ ਦੇ ਦੋਸ਼ 'ਚ ਥਾਣਾ ਇੰਚਾਰਜ ਦਿਕਸ਼ਿਤ ਕੁਮਾਰ ਤਿਆਗੀ, ਹਲਕਾ ਇੰਚਾਰਜ ਅਤੇ ਚੌਾਕੀ ਇੰਚਾਰਜ ਪ੍ਰਭਾਰੀ ਅਨੋਖੀ ਪੁਰੀ ਨੂੰ ਸਸਪੈਂਡ ਕਰ ਦਿਤਾ ਗਿਆ ਹੈ | ਨਾਲ ਹੀ ਦੋਸ਼ ਦੀ ਭਾਲ ਸ਼ੁਰੂ ਹੋ ਗਈ ਹੈ | ਬੀਮਾਰ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ |   (ਏਜੰਸੀ) 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement