ਭਾਜਪਾ ਆਗੂ ਵਲੋਂ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਗਰਮਾਇਆ
Published : Jan 9, 2021, 12:56 am IST
Updated : Jan 9, 2021, 12:56 am IST
SHARE ARTICLE
image
image

ਭਾਜਪਾ ਆਗੂ ਵਲੋਂ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਮਾਮਲਾ ਗਰਮਾਇਆ

ਸਿੱਖ ਜਥੇਬੰਦੀਆਂ ਨੇ ਭਾਜਪਾ ਆਗੂ ਦੇ ਘਿਰਾਉ ਲਈ ਕਲੌਨੀ ਅੱਗੇ ਲਗਾਇਆ ਧਰਨਾ 

ਬਠਿੰਡਾ, 8 ਜਨਵਰੀ (ਸੁਖਜਿੰਦਰ ਮਾਨ): ਭਾਜਪਾ ਦੇ ਸੂਬਾਈ ਸਕੱਤਰ ਸੁਖਪਾਲ ਸਿੰਘ ਸਰਾਂ ਵਲੋਂ ਕਥਿਤ ਤੌਰ ’ਤੇ ਇਕ ਯੂ-ਟਿਊਬ ਚੈਨਲ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਤੌਰ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਤੁਲਨਾ ਕਰਨ ’ਤੇ ਅੱਜ ਬਠਿੰਡਾ ’ਚ ਸਿੱਖ ਜਥੇਬੰਦੀਆਂ ਭੜਕ ਉਠੀਆਂ। ਜਥੇਬੰਦੀਆਂ ਨੇ ਉਕਤ ਭਾਜਪਾ ਆਗੂ ਵਿਰੁਧ ਕਾਰਵਾਈ ਨਾ ਕਰਨ ’ਤੇ ਉਸ ਦੀ ਰਿਹਾਇਸ਼ ਵਾਲੀ ਪ੍ਰਾਈਵੇਟ ਕਲੋਨੀ ਦੇ ਗੇਟ ਅੱਗੇ ਧਰਨਾ ਲਗਾ ਦਿਤਾ। ਐਸ.ਪੀ ਸਿਟੀ ਜਸਪਾਲ ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁੱਜੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਕਾਲੋਨੀ ਦੇ ਮੁੱਖ ਗੇਟ ’ਤੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿਤਾ। ਸਿੱਖ ਆਗੂ ਉਕਤ ਭਾਜਪਾ ਆਗੂ ਨੂੰ ਸਾਹਮਣੇ ਲਿਆਉਣ ਦੀ ਮੰਗ ਕਰ ਰਹੇ ਸਨ। ਇਹ ਧਰਨਾ ਕਰੀਬ ਢਾਈ ਘੰਟੇ ਤੱਕ ਚਲਿਆ। ਦੇਰ ਸ਼ਾਮ ਪੁਲਿਸ ਅਧਿਕਾਰੀਆਂ ਵਲੋਂ ਧਰਨਾਕਾਰੀਆਂ ਨੂੰ ਸੋਮਵਾਰ ਤਕ ਮਾਮਲੇ ਦੀ ਘੋਖ ਤੋਂ ਬਾਅਦ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਖ਼ਤਮ ਹੋਇਆ। ਦਲ ਖ਼ਾਲਸਾ ਦੇ ਆਗੂ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੇ ਸਿੱਖ ਨੌਜਵਾਨ ਉਕਤ ਆਗੂ ਵਿਰੁਧ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਸਿੱਖ ਆਗੂ ਸਿਮਰਨਜੋਤ ਸਿੰਘ ਖ਼ਾਲਸਾ ਨੇ ਇਸ ਮੌਕੇ ਪੱਤਰਕਾਰਾਂ ਨੂੰ ਦਸਿਆ ਕਿ ਉਕਤ ਆਗੂ ਨੇ ਕਿਸਾਨ ਸੰਘਰਸ਼ ਸਬੰਧੀ ਇਕ ਚੈਨਲ ਉਪਰ ਡਿਬੇਟ ਦੌਰਾਨ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕੀਤੀ ਹੈ, ਜਿਸ ਦੀ ਸੋਸ਼ਲ ਮੀਡੀਆ ਉਪਰ ਵੀਡੀਉ ਵੀ ਵਾਈਰਲ ਹੋ ਰਹੀ ਹੈ।
 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement