
ਬਿਜਲੀ ਦੇ ਸਮਾਰਟ ਮੀਟਰ ਦੇ ਨਾਮ ’ਤੇ ਠੱਗ ਰਹੀ ਹੈ ਕੈਪਟਨ ਸਰਕਾਰ : ਅਮਨ ਅਰੋੜਾ
ਚੰਡੀਗੜ੍ਹ, 8 ਜਨਵਰੀ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵਲੋਂ ਬਿਜਲੀ ਦੇ ਸਮਾਰਟ ਮੀਟਰ ਲਗਾ ਕੇ ਖਪਤਕਾਰਾਂ ਤੋਂ 7000 ਰੁਪਏ ਵਸੂਲੀ ਕਰਨ ਲਈ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਜਲੀ ਚੋਰੀ ਰੋਕਣ ਦੇ ਨਾਮ ਉਤੇ ਕੈਪਟਨ ਅਤੇ ਪਾਵਰਕਾਮ ਕੰਪਨੀ ਨਾਲ ਮਿਲ ਕੇ ਇਕ ਨੀਤੀ ਤਹਿਤ ਲੋਕਾਂ ਤੋਂ ਪੈਸੇ ਵਸੂਲਣ ਦਾ ਕੰਮ ਕਰ ਰਹੇ ਹਨ, ਜਦੋਂ ਕਿ ਪਹਿਲਾਂ ਅਕਾਲੀ ਸਰਕਾਰ ਸਮੇਂ ਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਅਕਾਲੀ ਤੇ ਕਾਂਗਰਸੀ ਆਗੂਆਂ ਵਲ ਬਿਜਲੀ ਵਿਭਾਗ ਦੇ ਲੱਖਾਂ ਰੁਪਏ ਬਕਾਇਆ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਤੋਂ ਹੀ ਸੱਭ ਦੇ ਘਰਾਂ ਵਿਚ ਮੀਟਰ ਲੱਗੇ ਹੋਏ ਹਨ ਤਾਂ ਕੋਰੋਨਾ ਮਹਾਮਾਰੀ ਦੇ ਸਮੇਂ ਵਿਚ ਸਮਾਰਟ ਮੀਟਰ ਦੇ ਨਾਮ ਉਤੇ ਜਨਤਾ ਉਤੇ 7000 ਰੁਪਏ ਦਾ ਬੋਝ ਪਾਉਣ ਦੀ ਕੀ ਜ਼ਰੂਰਤ ਹੈ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕ ਵਿਰੋਧੀ ਨੀਤੀਆਂ ਕਾਰਨ ਹ.ੀ ਅੱਜ ਪੂਰੇ ਦੇਸ਼ ਵਿਚ ਸੱਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਪੰਜਾਬ ਵਿਚ ਹੈ। ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਸਰਕਾਰ ਬਣਾਉਣ ਦੇ ਬਾਅਦ ਅਕਾਲੀ ਦਲ ਵਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਰੱਦ ਕਰ ਕੇ ਉਨ੍ਹਾਂ ਉਤੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕਹੀ ਸੀ, ਪ੍ਰੰਤੂ ਸਰਕਾਰ ਬਣਨ ਦੇ ਬਾਅਦ ਕੈਪਟਨ ਇਨ੍ਹਾਂ ਸੱਭ ਚੀਜਾਂ ਨੂੰ ਭੁੱਲ ਗਏ ਹਨ। ਅਰੋੜਾ ਨੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਕੋਲ ਬਿਜਲੀ ਚੋਰੀ ਦੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ, ਤਾਂ ਬਿਨਾਂ ਡਾਟਾ ਅਤੇ ਸਬੂਤ ਦੇ ਬਿਜਲੀ ਚੋਰੀ ਰੋਕਣ ਦੇ ਨਾਮ ਉਤੇ ਪਾਵਰਕਾਮ ਕੰਪਨੀ ਨੂੰ ਕੈਪਟਨ ਨੇ ਲੋਕਾਂ ਤੋਂ 280 ਕਰੋੜ ਰੁਪਏ ਵਸੂਲਣ ਦਾ ਠੇਕਾ ਕਿਵੇਂ ਦੇ ਦਿਤਾ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਤਾ ਚਲ ਗਿਆ ਹੈ ਕਿ ਅਗਲੀਆਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦੇਣਾ ਇਸ ਲਈ ਉਨ੍ਹਾਂ ਹੁਣ ਵੋਟ ਮੰਗਣ ਦੇ ਬਦਲੇ ਜਨਤਾ ਨੂੰ ਲੁੱਟਣ ਦਾ ਧੰਦਾ ਸ਼ੁਰੂ ਕਰ ਦਿਤਾ ਹੈ।
---------------
---------------------------
ਲੋਕਾਂ ਨੂੰ 7 ਹਜ਼ਾਰ ਰੁਪਏ ਦਾ ਲੱਗੇਗਾ ਇਹ ਟੀਕਾ
ਲੋਕਾਂ ਤੋਂ ਜਬਰਦਸਤੀ 7 ਹਜ਼ਾਰ ਰੁਪਏ ਉਗਰਾਹੇਗੀ ਸਰਕਾਰ
ਲੋਕਾਂ ਨੂੰ 7 ਹਜ਼ਾਰ ਰੁਪਏ ਦਾ ਲੱਗੇਗਾ ਇਹ ਟੀਕਾ