‘ਬਰਡ ਫ਼ਲੂ’ ਕਾਰਨ ਸਰਹੱਦੀ ਖੇਤਰਾਂ ’ਚ ਹਾਈ ਅਲਰਟ
Published : Jan 9, 2021, 12:38 am IST
Updated : Jan 9, 2021, 12:38 am IST
SHARE ARTICLE
image
image

‘ਬਰਡ ਫ਼ਲੂ’ ਕਾਰਨ ਸਰਹੱਦੀ ਖੇਤਰਾਂ ’ਚ ਹਾਈ ਅਲਰਟ

ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸੰਭਾਲਿਆ ਮੋਰਚਾ

ਗੁਰਦਾਸਪੁਰ, 8 ਜਨਵਰੀ (ਪਪ) : ਪੌਂਡ ਡੈਮ ’ਚ ਕਈ ਪੰਛੀਆਂ ਦੀ ਹੋਈ ਮੌਤ ਤੋਂ ਬਾਅਦ ਸਰਹੱਦੀ ’ਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਹਾਈ ਅਲਰਟ ’ਤੇ ਕਰ ਦਿਤਾ ਗਿਆ ਹੈ, ਜਿਸ ਤਹਿਤ ਇਨ੍ਹਾਂ ਦੋਹਾਂ ਜ਼ਿਲਿ੍ਹਆਂ ’ਚ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ 3 ਪ੍ਰਮੁੱਖ ਜੰਗਲੀ ਜੀਵ ਰੱਖਾਂ ’ਤੇ 24 ਘੰਟੇ ਦੀ ਨਿਗਰਾਨੀ ਲਈ 10 ਟੀਮਾਂ ਤਾਇਨਾਤ ਕਰ ਦਿਤੀਆਂ ਹਨ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰਕੈਟਰ ਡਾ. ਸ਼ਾਮ ਸਿੰਘ ਘੁੰਮਣ ਦੀ ਅਗਵਾਈ ਹੇਠ ਵੈਟਰਨਰੀ ਡਾਕਟਰਾਂ ਨੇ ਵੀ ਮਗਰਮੂਦੀਆਂ ਕੇਸ਼ੋਪੁਰ ਛੰਭ ਦਾ ਦੌਰਾ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ। 
    ਰਾਜੇਸ਼ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਮਗਰਮੂਦੀਆਂ ਕੇਸ਼ੋਪੁਰ ਛੰਭ ’ਚ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦੋਂ ਕਿ 1 ਟੀਮ ਪੁਰਾਣਾ ਸ਼ਾਲਾ ਪੱਤਣ ’ਚ ਅਤੇ 4 ਟੀਮਾਂ ਰਣਜੀਤ ਸਾਗਰ ਡੈਮ ਦੇ ਇਲਾਕੇ ’ਚ ਤਾਇਨਾਤ ਕੀਤੀਆਂ ਹਨ। ਇਹ ਟੀਮਾਂ 12-12 ਘੰਟੇ ਦੀਆਂ 2 ਸ਼ਿਫ਼ਟਾਂ ’ਚ ਤਾਇਨਾਤ ਰਹਿ ਕੇ ਅਪਣੇ ਏਰੀਆਂ ਅੰਦਰ ਪੰਛੀਆਂ ਦੀ ਹਲਚਲ ਅਤੇ ਸਿਹਤ ’ਤੇ ਨਜ਼ਰ ਰਖਣਗੀਆਂ।
   ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡੀ.ਐਫ਼.ਓ. ਰਾਜੇਸ਼ ਮਹਾਜਨ ਨੇ ਦਸਿਆ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਜਿਥੇ 850 ਏਕੜ ਰਕਬੇ ਵਿਚ ਮਗਰਮੂਦੀਆਂ ਕੇਸ਼ੋਪੁਰ ਕਮਿਊਨਟੀ ਰਿਜ਼ਰਵ ਹੈ, ਉਥੇ ਪੁਰਾਣਾ ਸ਼ਾਲਾ ਪੱਤਣ ਨੇੜੇ ਵੀ ਕਰੀਬ 100 ਏਕੜ ਰਕਬੇ ਵਿਚ ਹਰੇਕ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ। ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ’ਚ ਰਣਜੀਤ ਸਾਗਰ ਡੈਮ ਦੇ ਏਰੀਏ ’ਚ ਵੱਡੀ ਗਿਣਤੀ ਵਿਚ ਪੰਛੀਆਂ ਦੀ ਆਮਦ ਹੁੰਦੀ ਹੈ। ਇਸ ਕਾਰਨ ਹੁਣ ਜਦੋਂ ਪੌਂਗ ਡੈਮ ’ਚ ਅਨੇਕਾਂ ਪੰਛੀਆਂ ਦੇ ਮਰਨ ਦਾ ਮਾਮਲਾ ਸਾਹਮਣਾ ਆਇਆ ਹੈ ਤਾਂ ਵਿਭਾਗ ਪੂਰੀ ਤਰ੍ਹਾਂ ਹਾਈ ਅਲਰਟ ’ਤੇ ਕੰਮ ਕਰ ਰਿਹਾ ਹੈ।
    ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਲਿਖੇ ਪੱਤਰ ਦੇ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਸ਼ਾਮ ਸਿੰਘ ਘੁੰਮਣ ਨੇ ਹੋਰ ਮਾਹਰਾਂ ਨਾਲ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ। ਇਸ ਮੌਕੇ ਡਾ. ਸ਼ਾਮ ਸਿੰਘ ਨੇ ਦਸਿਆ ਕਿ ਹਾਲ ਦੀ ਘੜੀ ਇਸ ਇਲਾਕੇ ’ਚ ਬਰਡ ਫ਼ਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਦੇ ਵਿਭਾਗ ਵਲੋਂ ਵੀ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਅਤੇ ਦੋਵੇਂ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ।
    ਡੀ.ਐਫ਼.ਓ. ਰਾਜੇਸ਼ ਮਹਾਜਨ ਨੇ ਦਸਿਆ ਕਿ ਕੋਸ਼ੋਪੁਰ ਛੰਭ ’ਚ ਹਰ ਸਾਲ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਵਾਧਾ ਹੋ ਰਿਹਾ ਹੈ, ਜਿਸ ਤਹਿਤ ਪਿਛਲੇ ਸਾਲ 22 ਹਜ਼ਾਰ ਦੇ ਕਰੀਬ ਪੰਛੀ ਪਹੁੰਚੇ ਸਨ, ਉਥੇ ਇਸ ਸਾਲ ਹੁਣ ਤਕ 23 ਦੇ ਕਰੀਬ ਪੰਛੀ ਪਹੁੰਚ ਗਏ ਹਨ। ਉਨ੍ਹਾਂ ਦਸਿਆ ਕਿ ਹਰੇਕ ਸੀਜ਼ਨ ’ਚ 15 ਜਨਵਰੀ ਦੇ ਕਰੀਬ ਪੰਛੀਆਂ ਦੀ ਆਮਦ ਦਾ ਪੀਕ ਸੀਜ਼ਨ ਹੁੰਦਾ ਹੈ, ਜਿਸ ਤਹਿਤ ਹੁਣ ਮੁੜ 15 ਜਨਵਰੀ ਨੂੰ ਪੰਛੀਆਂ ਦੀ ਗਿਣਤੀ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement