
ਨਿਊਜ਼ੀਲੈਂਡ : ਕਿਸਾਨਾਂ ਦੇ ਹੱਕ 'ਚ 15 ਹਜ਼ਾਰ ਫ਼ੁੱਟ ਤੋਂ ਲਗਾਈ ਛਾਲ
ਭਾਈ ਰੂਪਾ, 8 ਜਨਵਰੀ (ਰਾਜਿੰਦਰ ਸਿੰਘ ਮਰਾਹੜ) : ਇਸ ਸਮੇਂ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਵਿਚ ਰਹਿ ਰਹੇ, ਕਸਬਾ ਭਗਤਾ ਭਾਈ ਦੇ ਜੰਮਪਲ 25 ਸਾਲਾ ਨੌਜਵਾਨ ਲਖਵਾਰ ਸਿੰਘ ਨੇ ਔਕਲੈਂਡ ਤੋਂ ਖੇਤੀਬਾੜੀ ਮਾਰੂ ਕਾਨੂੰਨਾਂ ਵਿਰੁਧ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਅਸਮਾਨ 'ਚੋਂ 15 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰੀ ਹੈ |
ਛਾਲ ਲਗਾਉਣ ਸਮੇਂ ਲਖਵਾਰ ਸਿੰਘ ਨੇ ਅਪਣੇ ਹੱਥਾਂ ਉਪਰ 'ਨੋ ਫ਼ਾਰਮਰ ਨੋ ਫੂਡ' ਲਿਖਿਆ ਹੋਇਆ ਸੀ, ਜੋ ਕਿ ਕਿਸਾਨਾਂ ਦੇ ਹੱਕ 'ਚ ਸਮਰਥਨ ਨੂੰ ਦਰਸਾਉਾਦਾ ਸੀ | ਲਖਵਾਰ ਸਿੰਘ ਦੇ ਪਿਤਾ ਸਤਿਕਾਰ ਸਿੰਘ ਸਿੱਧੂ ਨੇ ਦਸਿਆ ਕਿ ਉਸ ਦਾ ਪੁੱਤਰ ਜੂਨ 2016 ਵਿਚ ਪੜ੍ਹਾਈ ਲਈ ਨਿਊਜ਼ੀਲੈਂਡ ਗਿਆ ਸੀ | ਲਖਵਾਰ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਦੇ ਮਨ ਦੀ ਬਹੁਤ ਹੀ ਜ਼ਿਆਦਾ ਇੱਛਾ ਸੀ ਕਿ ਉਹ ਵੀ ਅਪਣੇ ਪੰਜਾਬ ਰਹਿੰਦੇ ਦੋਸਤਾਂ-ਮਿੱਤਰਾਂ ਅਤੇ ਰਿਸਤੇਦਾਰਾਂ ਵਾਂਗ ਆਪ ਦਿੱਲੀ ਕਿਸਾਨ ਮੋਰਚੇ ਵਿਚ ਜਾ ਕੇ ਹਾਜ਼ਰੀ ਭਰੇ | ਪਰ ਕੋਰੋਨਾ ਦੇ ਚਲਦਿਆਂ ਨਿਊਜ਼ੀਲੈਂਡ ਪੂਰੀ ਤਰ੍ਹਾਂ ਬੰਦ ਹੈ ਅਤੇ ਅਜਿਹੀ ਹਾਲਤ ਵਿਚ ਉਸ ਲਈ ਭਾਰਤ ਜਾ ਸਕਣਾ ਅਸੰਭਵ ਕੰਮ ਸੀ | ਜਿਸ ਕਾਰਨ ਅਪਣੇ ਮਨ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਕਿਸਾਨਾਂ ਦੇ ਹੱਕ 'ਚ ਵੱਖਰੇ ਢੰਗ ਨਾਲ ਪ੍ਰਦਰਸ਼ਨ ਬਾਰੇ ਸੋਚਿਆ | ਲਖਵਾਰ ਸਿੰਘ ਨੇ ਕਿਹਾ ਕਿ ਜਹਾਜ਼ ਤੋਂ ਛਾਲ ਮਾਰਨਾ ਬਹੁਤ ਔਖਾ ਕਾਰਜ ਹੈ, ਪਰ ਉਸ ਨੂੰ ਕਿਸਾਨਾਂ ਦੇ ਸਮਰਥਨ ਵਿਚ ਅਜਿਹਾ ਕਰਕੇ ਬੇਹੱਦ ਸੰਤੁਸ਼ਟੀ ਮਿਲੀ | ਉਸ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਖੇਤੀ ਮਾਰੂ ਕਾਨੂੰਨ ਤਰੁਤ ਵਾਪਸ ਲਵੇ |
8-3ਏ