
ਕਈ ਮੋਰਚਿਆਂ ਵਿਚ ਜੇਲ ਜਾ ਚੁੱਕਾ 82 ਸਾਲਾ ਬਾਪੂ ਆਣ ਡਟਿਆ ਦਿੱਲੀ ਮੋਰਚੇ ਉਤੇ
ਨਵੀਂ ਦਿੱਲੀ, 8 ਜਨਵਰੀ (ਅਰਪਨ ਕੌਰ): ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਅੰਦੋਲਨ 'ਚ ਕਿਸਾਨ ਲਗਾਤਾਰ ਡਟੇ ਹੋਏ ਹਨ | ਇਸ ਕਿਸਾਨ ਮੋਰਚੇ 'ਚ ਕਈ ਸੰਘਰਸ਼ੀ ਬਾਬੇ ਵੀ ਪਹੁੰਚੇ ਹੋਏ ਹਨ, ਜਿਨ੍ਹਾਂ ਨੇ ਅਪਣੇ ਹੱਕਾਂ ਲਈ ਕਈਾ ਅੰਦੋਲਨਾਂ 'ਚ ਸੰਘਰਸ਼ ਕੀਤਾ ਹੈ ਜੋ ਅਪਣੇ ਇੰਨਕਲਾਬੀ ਜਜ਼ਬਿਆਂ ਦੇ ਨਾਲ ਇਸ ਅੰਦੋਲਨ ਨੂੰ ਰੰਗ ਰਹੇ ਹਨ | ਇਨ੍ਹਾਂ ਜੋਧਿਆਂ ਨੇ ਅਪਣੇ ਹੱਕਾਂ ਵਾਸਤੇ ਲੜਦਿਆਂ ਕਈਾ ਵਾਰ ਜੇਲਾਂ ਵੀ ਕੱਟੀਆਂ ਹਨ | ਸਪੋਕਸਮੈਨ ਦੀ ਪੱਤਰਕਾਰ ਨੇ ਕਿਸਾਨ ਮੋਰਚੇ 'ਚ ਪੁੱਜੇ 82 ਸਾਲਾ ਸੰਘਰਸ਼ੀ ਬਾਬੇ ਨਾਲ ਪੁਰਾਣੇ ਅੰਦੋਲਨਾਂ ਬਾਰੇ ਕੁਝ ਗੱਲਾਂ ਸਾਝੀਆਂ ਕੀਤੀਆਂ |
ਬਾਬਾ ਅਮਰਦੀਪ ਸਿੰਘ (82) ਗੁਰਦਾਸਪੁਰ ਤੋਂ ਆਏ ਹੋਏ ਹਨ ਤੇ ਸਦਾ ਸੰਘਰਸ਼ੀ ਜੋਧੇ ਰਹੇ ਹਨ | ਬਾਬਾ ਅਮਰਦੀਪ ਸਿੰਘ ਨੇ ਅਪਣੇ ਅੰਦੋਲਨਾਂ ਬਾਰੇ ਦਸਿਆ ਕਿ ਜਦੋਂ ਸੰਨ 1960 ਵਿਚ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ 22 ਸਿੰਘ ਰੋਜ਼ ਮੰਜੀ ਸਾਹਿਬ ਤੋਂ ਅੰਮਿ੍ਤਸਰ 'ਚ ਅਪਣੀਆਂ ਗਿ੍ਫ਼ਤਾਰੀਆਂ ਦਿੰਦੇ ਹੁੰਦੇ ਸੀ | ਉਨ੍ਹਾਂ ਦਸਿਆ ਕਿ ਉਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਸਨ | ਬਾਬਾ ਅਮਰਦੀਪ ਸਿੰਘ ਨੇ ਦਸਿਆ ਉਸ ਅੰਦੋਲਨ ਦੇ ਵਿਚ ਪੰਜਾਬ ਦੇ 57,629 ਸਿੰਘ ਜੇਲਾਂ ਵਿਚ ਭੇਜੇ ਗਏ ਸੀ | ਉਨ੍ਹਾਂ ਦਸਿਆ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਹੁਤ ਹੀ ਸਖ਼ਤ ਸੁਭਾਅ ਦੇ ਸਨ ਤੇ 11 ਸਤੰਬਰ 1960 ਅੰਦੋਲਨ 'ਚ ਮੇਰੀ ਪਹਿਲੀ ਵਾਰੀ ਗਿ੍ਫ਼ਤਾਰੀ ਹੋਈ ਸੀ |
82 year old