ਦੁਸ਼ਿਯੰਤ ਵਿਰੁਧ ਟਿਪਣੀ ਕਰਨ ਵਾਲੇ ਨੂੰ ਵਾਪਸ ਦੇਣੀ ਪਈ ਨੌਕਰੀ
Published : Jan 9, 2021, 2:14 am IST
Updated : Jan 9, 2021, 2:14 am IST
SHARE ARTICLE
image
image

ਦੁਸ਼ਿਯੰਤ ਵਿਰੁਧ ਟਿਪਣੀ ਕਰਨ ਵਾਲੇ ਨੂੰ ਵਾਪਸ ਦੇਣੀ ਪਈ ਨੌਕਰੀ

ਚੰਡੀਗੜ੍ਹ, 8 ਜਨਵਰੀ (ਸੁਰਜੀਤ ਸਿੰਘ ਸੱਤੀ) : ਜੇਜੇਪੀ ਪ੍ਰਧਾਨ ਦੁਸ਼ਿਅੰਤ ਚੌਟਾਲਾ ਵਿਰੁਧ ਫ਼ੇਸਬੁੱਕ 'ਤੇ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਇਕ ਸਰਕਾਰੀ ਡਰਾਈਵਰ ਪੰਨਾ ਲਾਲ ਨੂੰ ਆਖਰ ਹਰਿਆਣਾ ਸਰਕਾਰ ਨੂੰ ਨੌਕਰੀ 'ਤੇ ਵਾਪਸ ਲੈਣਾ ਪੈ ਗਿਆ | ਪੰਨਾ ਲਾਲ ਨੂੰ ਇਹ ਕਹਿੰਦਿਆਂ  ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਸੀ ਕਿ ਉਸ ਨੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਵਿਰੁਧ ਟਿਪਣੀ ਕੀਤੀ ਹੈ | ਬਰਖ਼ਾਸਤਗੀ ਹੁਕਮ ਨੂੰ ਹਾਈ ਕੋਰਟ 'ਚ ਚੁਨੌਤੀ ਦੇ ਕੇ ਦਲੀਲ ਦਿਤੀ ਸੀ ਕਿ ਜਿਸ ਵੇਲੇ ਇਹ ਟਿਪਣੀ ਕੀਤੀ ਗਈ ਸੀ, ਉਸ ਵੇਲੇ ਦੁਸ਼ਿਯੰਤ ਉਪ ਮੁੱਖ ਮੰਤਰੀ ਨਹੀਂ ਸੀ, ਲਿਪੀ ਜਾਂ ਉਸ ਦੀ ਟਿਪਣੀ ਨਾਲ ਇਸ ਅਹੁਦੇ  ਨੂੰ ਠੇਸ ਨਹੀਂ ਪਹੁੰਚਾਈ ਗਈ ਹੈ ਤੇ ਦੁਸ਼ਿਯੰਤ ਬਾਰੇ ਨਿਜੀ ਤੌਰ 'ਤੇ ਟਿਪਣੀ ਕਰਨ ਕਾਰਨ ਨੌਕਰੀ ਤੋਂ ਕੱਢਣਾ ਗ਼ਲਤ ਹੈ | 
ਹਾਈ ਕੋਰਟ ਨੇ ਸਰਕਾਰ ਨੂੰ ਇਸ ਬਾਰੇ ਪੁਛਿਆ ਸੀ ਪਰ ਸਰਕਾਰ ਸਮਾਂ ਮੰਗਦੀ ਰਹੀ ਤੇ ਅੱਜ ਬੈਂਚ ਨੇ ਪ੍ਰਮੁੱਖ ਸਕੱਤਰ ਨੂੰ ਤਲਬ ਕਰ ਲਿਆ ਤੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਪੇਸ਼ ਹੋ ਕੇ ਕਿਹਾ ਕਿ ਬਰਖ਼ਾਸਤਗੀ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ, ਜਿਸ 'ਤੇ ਹਾਈ ਕੋਰਟ ਨੇ ਮਾਮਲੇ ਦਾ ਨਿਬੇੜਾ ਕਰ ਦਿਤਾ¢

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement