
ਪੰਜਾਬੀ ਵਿਚ ਲਿਖੇ ਜਾਣਗੇ ਇਟਲੀ ਦੇ ਪੰਜ ਰੇਲਵੇ ਸਟੇਸ਼ਨਾਂ ਦੇ ਨਾਮ
ਇੰਡੀਅਨ ਸਿੱਖ ਕਮਿਨਊਟੀ ਇਟਲੀ ਵਲੋਂ ਪੰਜਾਬੀ ਬੋਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆਇਆ
ਰੋਮ (ਇਟਲੀ), 8 ਜਨਵਰੀ (ਚੀਨੀਆ): 90 ਦੇ ਦਹਾਕੇ ਤੋਂ ਬਾਅਦ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ ਵਸੇ ਸਿੱਖਾਂ ਵਲੋਂ ਅਪਣੀ ਪਹਿਚਾਣ ਕਾਇਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਦੇਸ਼ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਰਤਾ ਜਿੰਨਾ ਗਿਆਨ ਨਹੀਂ ਸੀ ਉਥੇ ਅੱਜ 70 ਤੋਂ ਵੱਧ ਗੁਰਦਵਾਰਾ ਸਾਹਿਬ ਤੇ ਮੰਦਰਾਂ ਦਾ ਹੋਣਾ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ |ਇੰਡੀਅਨ ਸਿੱਖ ਕਮਿਨਊਟੀ ਇਟਲੀ ਵਲੋਂ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਪੈਂਦਾ ਨਜ਼ਰ ਆਇਆ ਹੈ | ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇੰਡੀਅਨ ਸਿੱਖ ਕਮਨਿਊਨਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦਸਿਆ ਕਿ ਆਉਾਦੇ ਕੁੱਝ ਸਮੇਂ ਵਿਚ ਉੱਤਰੀ ਇਟਲੀ ਦੇ 5 ਵੱਡੇ ਰੇਲਵੇ ਸਟੇਸ਼ਨਾਂ ਦੇ ਨਾਮ ਪੰਜਾਬੀ ਭਾਸ਼ਾ ਵਿਚ ਲਿਖੇ ਜਾਣਗੇ, ਜਿਸ ਲਈ ਪ੍ਰਸ਼ਾਸਨ ਨਾਲ ਸਾਰੀ ਪ੍ਰਕਿਰਿਆ ਲਗਭਗ ਨਪੇਰੇ ਚੜ੍ਹ ਚੁਕੀ ਹੈ ਤੇ ਹੁਣ ਉਹ ਦਿਨ ਦੂਰ ਨਹੀਂ ਜਦ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਉੱਤਰੀ ਇਟਲੀ ਦੇ 5 ਰੇਲਵੇ ਸਟੇਸ਼ਨਾਂ ਦੇ ਨਾਂ ਅੰਗਰਜ਼ੀ ਦੇ ਨਾਲ ਪੰਜਾਬੀ ਵਿਚ ਵੀ ਲਿਖੇ ਜਾਣਗੇ |
ਸੁਖਦੇਵ ਸਿੰਘ ਕੰਗ ਨੇ ਦਸਿਆ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਵਾਲੇ ਸਟੇਸ਼ਨਾਂ ਦਾ ਇਤਿਹਾਸਿਕ ਦਿਨ ਬਹੁਤ ਜਲਦੀ ਹੀ ਚੜ੍ਹੇਗਾ, ਜਿਸ ਦਿਨ ਇਟਲੀ ਦੇ ਰੇਲਵੇ ਸਟੇਸ਼ਨਾਂ ਦੇ ਨਾਂ ਪੰਜਾਬੀ ਵਿਚ ਲਿਖੇ ਹੋਣਗੇ |
ਇਥੇ ਵੀ ਦਸਣਯੋਗ ਹੈ ਕਿ ਸੁਖਦੇਵ ਸਿੰਘ ਕੰਗ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਦਾ ਜੱਦੀ ਘਰ ਥੋੜਾ ਪਹਿਲਾਂ ਹੀ ਖਰੀਦਿਆ ਹੈ ਤੇ ਇਥੇ ਇਹ ਵੀ ਦਸਣਯੋਗ ਹੈ ਕਿ ਇਟਲੀ ਦੇ ਬ੍ਰੇਸ਼ੀਆ, ਬੈਰਗਾਮੋ, ਮਾਨਤੋਵਾ, ਮੋਧਨਾ, ਵਿਰੋਨਾ ਤੇ ਰਿਜੋਮਿਲੀਆ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ | ਆਸ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸ਼ਹਿਰਾਂ ਦੇ ਸਾਈਨ ਬੋਰਡ ਪੰਜਾਬੀ ਵਿਚ ਲਿਖੇ ਜਾ ਸਕਦੇ ਹਨ |
5--9tly 1