
ਅਮਰੀਕਾ ਅਗਲੇ ਹਫ਼ਤੇ ਤਾਈਵਾਨ ਭੇਜੇਗਾ ਅਪਣਾ ਸਫ਼ੀਰ, ਚੀਨ ਨੇ ਦਿਤੀ ਚੇਤਾਵਨੀ
ਸੰਯੁਕਤ ਰਾਸ਼ਟਰ, 8 ਜਨਵਰੀ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਪ ਪੋਂਪੀਓ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫ਼ੀਰ ਕੇਲੀ ¬ਕ੍ਰਾਫ਼ਟ ਨੂੰ ਤਾਈਵਾਨ ਇਹ ਦੇਖਣ ਲਈ ਭੇਜ ਰਹੇ ਹਨ ਕਿ ‘‘ਆਜ਼ਾਦ ਚੀਨ ਕੀ ਹਾਸਲ ਕਰ ਸਕਦਾ ਹੈ।’’ ਚੀਨ ਨੇ ਉਨ੍ਹਾਂ ਦੇ ਇਸ ਐਲਾਨ ਦੀ ਤਿੱਖੀ ਅਲੋਚਨਾ ਕਰਦੇ ਹੋਏ ਚੇਤਾਵਨੀ ਦਿਤੀ ਹੈ ਕਿ ਅਮਰੀਕਾ ਨੂੰ ਇਸ ਕਦਮ ਲਈ ‘ਭਾਰੀ ਕੀਮਤ ਚੁਕਾਉਣੀ ਪਏਗੀ।’
ਪੋਂਪੀਓ ਨੇ ਵੀਰਵਾਰ ਨੂੰ ਕਿਹਾ, ‘‘ਤਾਈਵਾਨ ਭਰੋਸੇਮੰਦ ਸਾਝੇਦਾਰ ਅਤੇ ਜਿਉਂਦਾ ਲੋਕਤੰਤਰ ਹੈ। ਸੀਸੀਪੀ (ਚੀਨੀ ਕਮਿਉਨਿਸਟ ਪਾਰਟੀ) ਨੇ ਉਸ ਦੀ ਮਹਾਨ ਪ੍ਰਾਪਤੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਉਹ ਤਰੱਕੀ ਕਰ ਪਾਇਆ।’’ ਜ਼ਿਕਰਯੋਗ ਹੈ ਕਿ ਅਮਰੀਕੀ ਕਾਂਗਰਸ ’ਚ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਸਮਰਥਨ ਦੇ ਕਾਰਨ ਤਾਈਵਾਨ ਨਾਲ ਅਮਰੀਕਾ ਦੇ ਸੰਬੰਧ ਚੰਗੇ ਹਨ ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਇੱਛਾ ਚੀਨ ਦੀ ਧਮਕੀ ਨੂੰ ਨਜ਼ਰ ਅੰਦਾਜ ਕਰ ਕੇ ਚੀਨ ਦੀ ਕਮਿਉਨਿਸਟ ਪਾਰਟੀ ਦੀ ਨਿਰੰਤਰਤਾ ਦਾ ਵਿਕਲਪ ਤਿਆਰ ਕਰਨ ਦੀ ਰਹੀ ਹੈ। (ਪੀਟੀਆਈ)