ਬੀਜਿੰਗ ਉਲੰਪਿਕ ’ਚ ਬਤੌਰ ਮਹਿਮਾਨ ਜਾਣਗੇ ਸ਼ਾਮਲ
Published : Jan 9, 2022, 12:19 am IST
Updated : Jan 9, 2022, 12:19 am IST
SHARE ARTICLE
image
image

ਬੀਜਿੰਗ ਉਲੰਪਿਕ ’ਚ ਬਤੌਰ ਮਹਿਮਾਨ ਜਾਣਗੇ ਸ਼ਾਮਲ

ਇਸਲਾਮਾਬਾਦ, 8 ਜਨਵਰੀ : ਪਾਕਿਸਤਾਨ ਦੁਨੀਆ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਚੀਨ ਨਾਲ ਦੋਸਤੀ ਨਿਭਾਉਂਦਾ ਆ ਰਿਹਾ ਹੈ। ਅਜਿਹਾ ਹੀ ਇਕ ਵਾਰ ਫਿਰ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਈਗਰਾਂ ਦੇ ਮਾਮਲੇ ਅਤੇ ਚੀਨ ਦੇ ਹਮਲਾਵਰ ਰੁੱਖ ਵਿਰੁਧ ਕਈ ਦੇਸ਼ਾਂ ਦੁਆਰਾ ਬਾਈਕਾਟ ਦੇ ਆਲਾਨ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬੀਜਿੰਗ ਉਲੰਪਿਕ ’ਚ ਬਤੌਰ ਮਹਿਮਾਨ ਸ਼ਾਮਲ ਹੋਣਗੇ। ਇਮਰਾਨ ਖਾਨ 4 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਬੀਜਿੰਗ ਉਲੰਪਿਕ 2022 ’ਚ ਭਾਗ ਲੈਣ ਵਾਲੇ ਪ੍ਰਮੁੱਖ ਵਿਅਕਤੀਆਂ ’ਚੋਂ ਇਕ ਹੋ ਸਕਦੇ ਹਨ। ਸੂਤਰਾਂ ਮੁਤਾਬਕ, ਚੀਨੀ ਸਰਕਾਰ ਅਤੇ ਚਾਈਨਾ ਸਪੋਰਟਸ ਅਥਾਰਟੀ ਦਾ ਉਦਘਾਟਨ ਜਾਂ ਸਮਾਪਤੀ ਸਮਾਰੋਹ ’ਚ ਜਾਂ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੀ ਮੌਜੂਦਗੀ ਲਈ ਉਤਸ਼ਾਹਿਤ ਹਨ। ਸਮਾਚਾਰ ਪਾਕਿਸਤਾਨ ਸਪੋਰਟ ਬੋਰਡ (ਪੀ.ਐਸ.ਬੀ.) ਦੇ ਇਕ ਅਧਿਕਾਰੀ ਨੇ ਸੱਦਾ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ। 
ਪਾਕਿਸਤਾਨ ਸਪੋਰਟ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਂ, ਅਸੀਂ ਚੀਨੀ ਅਧਿਕਾਰੀਆਂ ਦੇ ਸੰਪਰਕ ’ਚ ਹਾਂ ਅਤੇ ਸਾਨੂੰ ਇਕ ਸੰਦੇਸ਼ ਮਿਲਿਆ ਹੈ। ਅਸੀਂ ਅਧਿਕਾਰਤ ਚੈਨਲ ਰਾਹੀਂ ਇਸ ਨੂੰ ਵਿਦੇਸ਼ ਮੰਤਰਾਲਾ ਨੂੰ ਭੇਜ ਦਿਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਮੌਜੂਦਗੀ ਬਹੁਤ ਮਹੱਤਵਪੂਰਨ ਹੋਵੇਗੀ ਕਿਉਂਕਿ ਕੁਝ ਪ੍ਰਮੁੱਖ ਪੱਛਮੀ ਦੇਸ਼ਾਂ ਨੇ ਮੈਗਾ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਰਾਜ ਅਮਰੀਕਾ, ਬਿ੍ਰਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਇਸ ਆਯੋਜਨ ਦੇ ਕੂਟਨੀਤਕ ਬਾਈਕਾਟ ਦਾ ਐਲਾਨ ਕੀਤਾ ਹੈ, ਜਦਕਿ ਉਤਰ-ਕੋਰੀਆ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਬਾਹਰ ਨਿਕਲਣ ਵਾਲਾ ਨਵੀਨਤਮ ਦੇਸ਼  ਹੈ। ਹਾਲਾਂਕਿ, ਦੁਨੀਆ ਭਰ ਦੇ ਐਥਲੀਟ ਚਾਰ ਸਾਲ ਦੇ ਆਯੋਜਨ ’ਚ ਭਾਗ ਲੈਣ ਲਈ ਯਾਤਰਾ ਕਰਨਗੇ ਪਰ ਪੱਛਮੀ ਦੇਸ਼ਾਂ ਦੇ ਆਦਰਯੋਗ ਵਿਅਕਤੀਆਂ ਦੇ ਇਨ੍ਹਾਂ ਖੇਡਾਂ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। 
    (ਏਜੰਸੀ)

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement