
ਚੰਡੀਗੜ੍ਹ ਡਿਫੈਂਸ ਅਕੈਡਮੀ ਵਲੋਂ 26 ਜਨਵਰੀ ਨੂੰ 10ਵੀਂ ਦੇ ਵਿਦਿਆਰਥੀਆਂ ਦਾ ਸੁਪਰ-30 ਬੈਚ ਦਾ ਐਂਟਰੈੱਸ ਟੈਸਟ ਲਿਆ ਜਾਵੇਗਾ।
ਚੰਡੀਗੜ੍ਹ: ਫ਼ੌਜ 'ਚ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਲਈ ਚੰਡੀਗੜ੍ਹ ਡਿਫੈਂਸ ਅਕੈਡਮੀ ਵਲੋਂ 26 ਜਨਵਰੀ ਨੂੰ 10ਵੀਂ ਦੇ ਵਿਦਿਆਰਥੀਆਂ ਦਾ ਸੁਪਰ-30 ਬੈਚ ਦਾ ਐਂਟਰੈੱਸ ਟੈਸਟ ਲਿਆ ਜਾਵੇਗਾ। ਸਕ੍ਰੀਨਿੰਗ ਟੈਸਟ 'ਚ ਪੰਜਾਬ ਭਰ ਚੋਂ ਵੱਡੀ ਗਿਣਤੀ ਚ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਮੁਫ਼ਤ ਰਜਿਸਟ੍ਰੇਸ਼ਨ ਕਰਵਾਉਣ ਲਈ 10 ਜਨਵਰੀ ਤੋਂ ਇਸ ਨੰਬਰ 8544888200 ’ਤੇ ਮਿਸਡ ਕਾਲ ਤੋਂ ਬਾਅਦ ਗੂਗਲ ਫਾਰਮ ਨਾਲ ਕੀਤੀ ਜਾ ਸਕਦੀ ਹੈ।
10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਥਲ ਸੈਨਾ, ਨੇਵੀ ਤੇ ਹਵਾਈ ਸੈਨਾ ਲਈ 2 ਸਾਲ ਦੀ ਕੋਚਿੰਗ ਲਈ ਅਪਲਾਈ ਕਰਵਾਇਆ ਜਾਵੇਗਾ। ਕੋਚਿੰਗ ਆਨਲਾਈਨ ਤੇ ਆਫ਼ਲਾਈਨ ਮੋਡ ’ਚ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਲਈ ਸੁਪਰ-30 ਬੈਚ ਬਣਾਇਆ ਗਿਆ ਹੈ।
ਸਾਬਕਾ ਕਰਨਲ ਉਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਪਰ-30 ਬੈਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ 2018 'ਚ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਇਹ ਪੰਜਵਾਂ ਸੁਪਰ-30 ਬੈਚ ਹੋਵੇਗਾ।