
ਨੌਜਵਾਨ ਨੂੰ ਹਸਪਤਾਲ ਕਰਵਾਇਆ ਭਰਤੀ
A geyser burst on the Khanuri dharna News: ਖਨੌਰੀ ਬਾਰਡਰ ਤੋਂ ਇਸ ਵੇਲੇ ਦੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਦੇਸੀ ਲੱਕੜਾਂ ਵਾਲੇ ਗੀਜਰ ਨੂੰ ਅੱਗ ਲਗਾਉਂਦੇ ਸਮੇਂ ਨੌਜਵਾਨ 'ਤੇ ਤੇਲ ਪੈ ਗਿਆ ਤੇ ਉਸੇ ਤੇਲ ਨੂੰ ਅੱਗ ਲੱਗ ਗਈ। ਜਿਸ ਨਾਲ ਨੌਜਵਾਨ ਝੁਲਸ ਗਿਆ।
ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਦਿਆਲ ਸਿੰਘ ਵਜੋਂ ਹੋਈ ਹੈ, ਜੋ ਕਿ ਸਮਾਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੁਰਦਿਆਲ ਸਿੰਘ ਲੰਬੇ ਸਮੇਂ ਤੋਂ ਧਰਨੇ 'ਚ ਸ਼ਾਮਲ ਹੈ। ਫ਼ਿਲਹਾਲ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।