
Amritsar News : ਸਾਰੇ ਬੱਚੇ ਹਨ ਸਾਬਤ ਸੂਰਤ, ਬੱਚਿਆਂ ਦਾ ਟੀਚਾ ਓਲੰਪਿਕ ਖੇਡਣਾ
Amritsar News in Punjabi : ਅੰਮ੍ਰਿਤਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਹੈ ਜਿਨ੍ਹਾਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ ’ਚੋਂ ਸੋਨੇ ਅਤੇ ਹੋਰ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸਾਰੇ ਵਿਦਿਆਰਥੀ ਸਾਬਤ ਸੂਰਤ ਹਨ।ਵਿਦਿਆਰਥੀਆਂ ਨੇ ਇਹ ਖੇਡ ਤਿੰਨ ਸਾਲ ਤੋਂ ਖੇਡ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਇਕਵਾਂਡੋ ਚੈਂਪੀਅਨਸ਼ਿਪ ਖੇਡ ਕੇ ਗੋਲਡ ਮੈਡਲ ਜਿੱਤ ਕੇ ਆਏ ਉਪਿੰਦਰਜੀਤ ਸਿੰਘ ਨੇ ਦੱਸਿਆ ਅਸੀ ਪਹਿਲਾ ਜ਼ਿਲ੍ਹੇ ’ਚੋਂ ਅਤੇ ਬਾਅਦ ’ਚ ਭਾਰਤ ’ਚੋਂ ਪਹਿਲੀ ਡਿਵੀਜ਼ਨ ਹਾਸਿਲ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਅਸੀਂ ਇਸ ਤਾਇਕਵਾਂਡੋ ਖੇਡ ਨਾਲ ਤਿੰਨ ਸਾਲ ਤੋਂ ਜੁੜੇ ਹੋਏ ਹਾਂ। ਉਪਿੰਦਰ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਕਈ ਮੁਕਾਬਲੇ ’ਚ ਭਾਗ ਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ।
ਉਹਨਾਂ ਅੱਗੇ ਕਿਹਾ ਸਾਡਾ ਟੀਚਾ ਓਲੰਪਿਕ ਖੇਡਣਾ ਹੈ। ਉਪਿੰਦਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਖੇਡਾਂ ਨਾਲ ਜਿੱਥੇ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਅਸੀਂ ਵੱਡੇ ਲੈਵਲ ’ਤੇ ਮੈਡਲ ਜਿੱਤਦੇ ਹਾਂ ਤਾਂ ਸਰਕਾਰੀ ਨੌਕਰੀ ਮਿਲਣ ਦੇ ਮੌਕੇ ਵੀ ਮਿਲ ਜਾਂਦੇ ਹਨ।
(For more news apart from Children Amritsar district won national level gold and bronze medals in Taekwondo Championship News in Punjabi, stay tuned to Rozana Spokesman)