
Punjab News : ਉਪਕਰਨ ਵੰਡਣ ਲਈ ਤਿੰਨ ਦਿਨ ਦੇ ਬਲਾਕ ਪੱਧਰੀ ਕੈਂਪ ਐੱਸਬੀਆਈ ਅਤੇ ਅਲਿਮਕੋ ਦੇ ਸਹਿਯੋਗ ਨਾਲ ਅੱਜ ਸ਼ੁਰੂ
Punjab News in Punjabi : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਵੰਡਣ ਲਈ ਤਿੰਨ ਦਿਨ ਦੇ ਬਲਾਕ ਪੱਧਰੀ ਕੈਂਪ ਐੱਸਬੀਆਈ ਅਤੇ ਅਲਿਮਕੋ ਦੇ ਸਹਿਯੋਗ ਨਾਲ ਅੱਜ ਸ਼ੁਰੂ ਹੋ ਗਏ ਹਨ।
ਅੱਜ ਬਰਨਾਲਾ ਵਿਖੇ ਲੋਕ ਸਭਾ ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਪਤਵੰਤਿਆਂ ਨੇ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨਾਂ/ਨਕਲੀ ਅੰਗਾਂ ਦੀ ਵੰਡ ਕੀਤੀ। ਇਸ ਮੌਕੇ ਦਿਵਿਆਂਗਜਨਾਂ ਨੂੰ ਮੋਟਰ ਵਾਲੇ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਕੇਨ ਸਟਿੱਕ, ਵਾਕਿੰਗ ਸਟਿਕਸ, ਵ੍ਹੀਲ ਚੇਅਰ, ਟਰਾਈਸਾਈਕਲ ਵੰਡੇ ਗਏ।
(For more news apart from MP Gurmeet Singh Meet Hare distributed assistive devices/prosthetic organs disabled News in Punjabi, stay tuned to Rozana Spokesman)