Bhawanigarh News : ਸ਼ਰਾਬ ਦੇ ਨਸ਼ੇ 'ਚ ਪੰਜਾਬ ਪੁਲਿਸ ਦੀ ਗੱਡੀ 'ਤੇ ਚੜ੍ਹਾ ਦਿੱਤੀ Swift
Published : Jan 9, 2025, 1:23 pm IST
Updated : Jan 9, 2025, 1:23 pm IST
SHARE ARTICLE
Punjab Police Vehicle Road accident latest news in Punjabi
Punjab Police Vehicle Road accident latest news in Punjabi

Bhawanigarh News : SSF ਦੇ ਦੋ ਮੁਲਾਜ਼ਮ ਗੰਭੀਰ ਜ਼ਖ਼ਮੀ

Punjab Police Vehicle Road accident latest news in Punjabi : ਭਵਾਨੀਗੜ੍ਹ : ਪੰਜਾਬ ਸਰਕਾਰ ਵਲੋਂ ਸੜਕਾਂ 'ਤੇ ਚਲਾਈ ਗਈ ਸੜਕ ਸੁਰੱਖਿਆ ਫ਼ੋਰਸ (SSF) ਦੀ ਗੱਡੀ ਨਾਲ ਭਵਾਨੀਗੜ੍ਹ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬੁਧਵਾਰ ਦੇਰ ਰਾਤ ਬਾਲਦ ਕੈਂਚੀ 'ਚ ਹਾਈਵੇਅ 'ਤੇ ਖੜ੍ਹੀ SSF ਦੀ ਗੱਡੀ ਨੂੰ ਤੇਜ਼ ਰਫ਼ਤਾਰ Swift ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿਤੀ।  ਦੱਸਿਆ ਜਾ ਰਿਹਾ ਹੈ ਕਿ Swift ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਦਸੇ ਵਿਚ ਜਿੱਥੇ SSF ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਉੱਥੇ ਰਾਤ ਦੀ ਡਿਊਟੀ ’ਤੇ ਤਾਇਨਾਤ SSF ਦੇ ਦੋ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। SSF ਦੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਲਿਆਂਦਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ SSF ਦੇ ਹੋਰ ਮੁਲਾਜ਼ਮ ਬਲਵਿੰਦਰ ਸਿੰਘ ਨੇ ਦਸਿਆ ਕਿ ਘਟਨਾ ਬੁਧਵਾਰ ਰਾਤ ਕਰੀਬ ਸਾਢੇ 10 ਵਜੇ ਵਾਪਰੀ। ਉਨ੍ਹਾਂ ਦਸਿਆ ਕਿ ਉਸ ਦੇ ਸਾਥੀ ਮੁਲਾਜ਼ਮ ਹਰਸ਼ਵੀਰ ਸਿੰਘ ਤੇ ਮਨਦੀਪ ਦਾਸ ਰਾਤ ਦੀ ਸਿਫ਼ਟ ਦੌਰਾਨ ਬਾਲਦ ਕੈਂਚੀਆਂ ਵਿਖੇ ਤਾਇਨਾਤ ਸਨ। ਹਰਸ਼ਵੀਰ ਸਰਕਾਰੀ ਗੱਡੀ ਚਲਾ ਕੇ ਪੁਆਇੰਟ 'ਤੇ ਸਹੀ ਦਿਸ਼ਾ ਵਿਚ ਖੜੀ ਕਰ ਰਿਹਾ ਸੀ ਜਦੋਂ ਕਿ ਮਨਦੀਪ ਉਸ ਦੇ ਨਾਲ ਕੰਡਕਟਰ ਸੀਟ 'ਤੇ ਬੈਠਾ ਸੀ ਤਾਂ ਇਸੇ ਦੌਰਾਨ ਸਮਾਣਾ ਵਾਲੇ ਪਾਸੇ ਤੋਂ ਹਾਈਵੇਅ ਪੁਲ ਦੇ ਹੇਠਾਂ ਤੋਂ ਆਉਂਦੀ ਹੋਈ ਇਕ ਤੇਜ਼ ਰਫ਼ਤਾਰ Swift ਕਾਰ ਬੇਕਾਬੂ ਹੋ ਕੇ ਹੰਪ ਤੋਂ ਉਛਲਦੀ ਹੋਈ SSF ਦੀ ਗੱਡੀ 'ਤੇ ਆ ਡਿੱਗੀ।

ਬਲਵਿੰਦਰ ਸਿੰਘ ਨੇ ਦਸਿਆ ਕਿ ਹਾਦਸੇ 'ਚ ਕੰਡਕਟਰ ਸਾਈਡ 'ਤੇ ਬੈਠਾ ਮਨਦੀਪ ਦਾਸ ਗੱਡੀ 'ਚੋਂ ਬਾਹਰ ਡਿੱਗ ਪਿਆ ਜਦਕਿ ਹਰਸ਼ਵੀਰ ਪਲਟੀ ਗੱਡੀ ਦੇ ਹੇਠਾਂ ਫਸ ਗਿਆ ਜਿਸ ਨੂੰ ਮੌਕੇ 'ਤੇ ਇਕੱਤਰ ਹੋਏ ਲੋਕਾਂ ਦੀ ਮਦਦ ਨਾਲ ਬਾਹਰ ਕਢਿਆ ਗਿਆ। ਹਾਦਸੇ ਵਿਚ ਹਰਸ਼ਵੀਰ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਵੈਂਟੀਲੇਟਰ ’ਤੇ ਰਖਿਆ ਗਿਆ ਹੈ ਜਦੋਂ ਕਿ ਮਨਦੀਪ ਦਾਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲਾ ਕਾਰ ਚਾਲਕ ਸ਼ਰਾਬ ਦੇ ਨਸ਼ੇ 'ਚ ਚੂਰ ਸੀ ਜਿਸ ਨੂੰ ਮੌਕੇ 'ਤੇ ਕਾਬੂ ਕਰ ਕੇ ਭਵਾਨੀਗੜ੍ਹ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ। ਉਧਰ ਪੁਲਿਸ ਨੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

(For more Punjabi news apart from Punjab Police Vehicle Road accident latest news in Punjabi stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement