ਤਰਨਤਾਰਨ ਦੇ ਨਗਰ ਕੀਰਤਨ ਧਮਾਕੇ ਤੋਂ ਪਹਿਲਾਂ ਦੀ ਵੀਡੀਉ ਆਈ ਸਾਹਮਣੇ
Published : Feb 9, 2020, 5:00 pm IST
Updated : Feb 9, 2020, 5:42 pm IST
SHARE ARTICLE
Nagar kirtan inTarntaran
Nagar kirtan inTarntaran

ਸੂਤਰਾਂ ਮੁਤਾਬਿਕ ਨਗਰ ਕੀਰਤਨ ਅੱਗੇ ਪਟਾਕੇ ਵਜਾਏ ਜਾ ਰਹੇ ਸਨ...

ਤਰਨਤਾਰਨ: ਕੱਲ਼੍ਹ ਤਰਨਤਾਰਨ ਦੇ ਪਿੰਡ ਡਾਲੇਕੇ ਵਿਚ ਇਕ ਜ਼ਬਰਦਸਤ ਧਮਾਕਾ ਹੋਇਆ ਸੀ ਜਿਸ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਧਮਾਕੇ ਵਿਚ 14  ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਟਾਕਿਆਂ ਨਾਲ ਭਰੀ ਟਰਾਲੀ ਦੇ ਪਰਖੱਚੇ ਉੱਡ ਗਏ। 

Nagar KirtanNagar Kirtan

ਹੁਣ ਇਸ ਧਮਾਕੇ ਤੋਂ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਬੱਚੇ ਬਟਾਕੇ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਇਕ ਟਰਾਲੀ 'ਚ ਰੱਖੇ ਹੋਏ ਪਟਾਕੇ ਵੀ ਸਾਫ ਦਿਖਾਈ ਦੇ ਰਹੇ ਨੇ ਅਤੇ ਇਹ ਵੀਡੀਓ ਕਈ ਸਵਾਲ ਖੜ੍ਹੇ ਕਰ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕਿਸੇ ਨੂੰ ਆਤਿਸ਼ਬਾਜ਼ੀ ਚਲਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਨੂੰ ਚਲਾਉਣ ਦੀ ਇਜਾਜ਼ਤ ਜ਼ਿਲਾ ਮੈਜਿਸਟ੍ਰੇਟ ਵੱਲੋਂ ਦਿੱਤੀ ਜਾਂਦੀ ਹੈ।

Nagar KirtanNagar KirtanNagar KirtanNagar Kirtan

ਇਸ ਦੇ ਬਾਵਜੂਦ ਸ਼ਰੇਆਮ ਆਤਿਸ਼ਬਾਜ਼ੀ ਚੱਲਣੀ ਅਤੇ ਉਹ ਵੀ ਧਮਾਕਾਖੇਜ਼ ਸਮੱਗਰੀ ਦੀ ਮਦਦ ਨਾਲ ਇਸ ਨੂੰ ਵੇਖ ਪੁਲਸ ਦੀ ਭੂਮਿਕਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਮ੍ਰਿਤਕ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (17) ਦਾ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ ਗਿਆ। ਦੋਵਾਂ ਬੱਚਿਆਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Nagar KirtanNagar Kirtan

ਸੂਤਰਾਂ ਮੁਤਾਬਿਕ ਨਗਰ ਕੀਰਤਨ ਅੱਗੇ ਪਟਾਕੇ ਵਜਾਏ ਜਾ ਰਹੇ ਸਨ। ਇਸ ਦੌਰਾਨ ਇੱਕ ਪਟਾਕੇ ਦੀ ਚਿੰਗਿਆੜੀ ਟਰਾਲੀ ਅੰਦਰ ਪਏ ਪਟਾਕਿਆਂ 'ਚ ਡਿੱਗ ਗਈ ਅਤੇ ਇਹ ਵੱਡਾ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਟਾਕਿਆਂ ਨਾਲ ਭਰੀ ਟਰਾਲੀ ਦੇ ਪਰਖੱਚੇ ਉੱਡ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Nagar KirtanNagar Kirtan

ਸੂਤਰਾਂ ਮੁਤਾਬਿਕ ਨਗਰ ਕੀਰਤਨ ਅੱਗੇ ਪਟਾਕੇ ਵਜਾਏ ਜਾ ਰਹੇ ਸਨ। ਇਸ ਦੌਰਾਨ ਇੱਕ ਪਟਾਕੇ ਦੀ ਚਿੰਗਿਆੜੀ ਟਰਾਲੀ ਅੰਦਰ ਪਏ ਪਟਾਕਿਆਂ 'ਚ ਡਿੱਗ ਗਈ ਅਤੇ ਇਹ ਵੱਡਾ ਧਮਾਕਾ ਹੋ ਗਿਆ। ਇਸ ਦੇ ਨਾਲ ਹੀ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement